ਯਾਤਰਾ ਦੀ ਹੈ ਯੋਜਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਰੇਲਵੇ ਨੇ ਇਨ੍ਹਾਂ ਗੱਡੀਆਂ ਨੂੰ ਕੀਤਾ ਰੱਦ

Sunday, Jul 26, 2020 - 07:02 PM (IST)

ਯਾਤਰਾ ਦੀ ਹੈ ਯੋਜਨਾ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ, ਰੇਲਵੇ ਨੇ ਇਨ੍ਹਾਂ ਗੱਡੀਆਂ ਨੂੰ ਕੀਤਾ ਰੱਦ

ਨਵੀਂ ਦਿੱਲੀ — ਦੁਨੀਆ ਭਰ ਵਿਚ ਫੈਲੀ ਕੋਰੋਨਾ ਲਾਗ ਕਾਰਨ ਦੇਸ਼ 'ਚ ਕਈ ਥਾਵਾਂ 'ਤੇ ਅਜੇ ਤੱਕ ਤਾਲਾਬੰਦੀ ਲਾਗੂ ਹੈ। ਜਿਸ ਕਾਰਨ ਰੇਲਵੇ ਵਿਭਾਗ ਬਹੁਤ ਸੀਮਤ ਮਾਤਰਾ ਵਿਚ ਟ੍ਰੇਨਾਂ ਦਾ ਸੰਚਾਲਨ ਕਰ ਰਿਹਾ ਹੈ। ਇਸ ਦੌਰਾਨ ਪੱਛਮੀ ਬੰਗਾਲ ਵਿਚ ਪੂਰਨ ਤਾਲਾਬੰਦੀ ਦੇ ਮੱਦੇਨਜ਼ਰ, ਪੂਰਬੀ ਰੇਲਵੇ ਨੇ ਕਈ ਵਿਸ਼ੇਸ਼ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਪੂਰਬੀ ਰੇਲਵੇ (Eastern Railway) ਨੇ ਪੱਛਮੀ ਬੰਗਾਲ ਦੇ ਕੁਝ ਸਟੇਸ਼ਨਾਂ ਤੇ ਜਾਣ ਵਾਲੀਆਂ ਵਿਸ਼ੇਸ਼ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ।

 

ਰੇਲਵੇ ਅਨੁਸਾਰ ਪੱਛਮੀ ਬੰਗਾਲ 'ਚ ਕੋਰੋਨਾ (ਕੋਵਿਡ -19) ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲਾਗੂ ਤਾਲਾਬੰਦੀ ਹੋਣ ਕਾਰਨ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਦਰਅਸਲ ਬੰਗਾਲ ਸਰਕਾਰ ਨੇ ਹਫ਼ਤੇ ਵਿਚ ਦੋ ਦਿਨ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਹੈ। ਪੂਰਬੀ ਰੇਲਵੇ ਦੇ ਅਨੁਸਾਰ 28 ਜੁਲਾਈ ਨੂੰ ਨਵੀਂ ਦਿੱਲੀ ਤੋਂ ਹਾਵੜਾ ਜਾ ਰਹੀ ਰੇਲਗੱਡੀ ਨੰਬਰ 02302 ਅਤੇ 29 ਜੁਲਾਈ ਨੂੰ ਵਾਪਸ ਆ ਰਹੀ ਰੇਲ ਨੰਬਰ 02301 ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਅਗਸਤ ਤੋਂ ਬਦਲੇਗੀ ਰੇਲ ਮਹਿਕਮੇ ਦੀ ਵੈੱਬਸਾਈਟ, ਮਿਲਣਗੀਆਂ ਹਵਾਈ ਅੱਡੇ ਵਰਗੀਆਂ ਸਹੂਲਤਾਂ

ਰੇਲਵੇ ਦੇ ਅਨੁਸਾਰ ਹਾਵੜਾ-ਪਟਨਾ (02203) ਅਤੇ ਪਟਨਾ-ਹਾਵੜਾ (02204) ਵਿਸ਼ੇਸ਼ ਰੇਲ ਗੱਡੀਆਂ 29 ਜੁਲਾਈ ਨੂੰ ਰੱਦ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਪਟਨਾ-ਸ਼ਾਲੀਮਾਰ (02214) ਅਤੇ ਸ਼ਾਲੀਮਾਰ-ਪਟਨਾ (02213) ਵਿਸ਼ੇਸ਼ ਰੇਲ ਗੱਡੀਆਂ 28 ਅਤੇ 29 ਜੁਲਾਈ ਨੂੰ ਨਹੀਂ ਚੱਲਣਗੀਆਂ।
ਇਸੇ ਤਰ੍ਹਾਂ 27 ਅਤੇ 29 ਜੁਲਾਈ ਨੂੰ ਸਿਆਲਦਾਹ-ਨਿਊ ਅਲੀਪੁਰਦੁਆਰ ਸਪੈਸ਼ਲ ਰੇਲਗੱਡੀ ਨੰਬਰ 02377 ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਨੰਬਰ 02378 ਨਵੀਂ ਅਲੀਪੁਰਦੁਆਰ-ਸਿਆਲਦਾਹ ਵਿਸ਼ੇਸ਼ ਰੇਲਗੱਡੀ 28 ਅਤੇ 30 ਜੁਲਾਈ ਨੂੰ ਨਹੀਂ ਚੱਲੇਗੀ। ਰੇਲਵੇ ਅਨੁਸਾਰ ਸਿਆਲਦਾਹ-ਭੁਵਨੇਸ਼ਵਰ (02201) ਅਤੇ ਭੁਵਨੇਸ਼ਵਰ-ਸਿਆਲਦਾਹ (02202) ਵਿਸ਼ੇਸ਼ ਰੇਲ ਗੱਡੀਆਂ 27 ਅਤੇ 28 ਜੁਲਾਈ ਨੂੰ ਨਹੀਂ ਚੱਲਣਗੀਆਂ।

ਇਹ ਵੀ ਪੜ੍ਹੋ: ਹੁਣ ਭਾਰਤੀ ਰੇਲਾਂ ਦੀ ਨਿਗਰਾਨੀ ਕਰੇਗਾ 'ISRO',ਯਾਤਰੀਆਂ ਨੂੰ ਹੋਵੇਗਾ ਵੱਡਾ ਲਾਭ


author

Harinder Kaur

Content Editor

Related News