ਬਾਰਾਤ ਤਿਆਰ ਸੀ, ਘੋੜੀ ਨੇ ਲਾੜੇ ਸਮੇਤ ਖੂਹ ''ਚ ਮਾਰੀ ਛਾਲ
Thursday, Jul 13, 2017 - 12:01 PM (IST)

ਗੋਂਡਾ— ਉੱਤਰ ਪ੍ਰਦੇਸ਼ ਦੇ ਗੋਂਡਾ ਦੇ ਇਕ ਪਿੰਡ 'ਚ ਬਾਰਾਤ ਲਾੜੀ ਨੂੰ ਲਿਆਉਣ ਲਈ ਤਿਆਰ ਸੀ। ਲਾੜਾ ਘੋੜੀ ਚੜ੍ਹ ਚੁੱਕਿਆ ਸੀ। ਹੁਣ ਰਸਮਾਂ ਅਨੁਸਾਰ ਲਾੜੇ ਨੂੰ ਘੋੜੀ 'ਤੇ ਬੈਠ ਕੇ ਖੂਹ ਦੇ ਚੱਕਰ ਲਾਉਣੇ ਸਨ। ਰਸਮ ਸ਼ੁਰੂ ਹੋਈ ਅਤੇ ਬਾਰਾਤ 'ਚ ਕਿਸੇ ਨੇ ਪਟਾਕਾ ਚੱਲਾ ਦਿੱਤਾ। ਅਚਾਨਕ ਭੱਜ-ਦੌੜ ਮਚ ਗਈ। ਘੋੜੀ ਪਟਾਕੇ ਦੀ ਆਵਾਜ਼ ਨਾਲ ਘਬਰਾ ਗਈ ਅਤੇ ਉਸ ਨੇ ਲਾੜੇ ਸਮੇਤ ਖੂਹ 'ਚ ਛਾਲ ਮਾਰ ਦਿੱਤੀ।
#WATCH: Rescue operation of a horse that fell into a well alongwith the bridegroom during a wedding ritual in Uttar Pradesh's Gonda(July 12) pic.twitter.com/LwxkL11f27
— ANI UP (@ANINewsUP) July 13, 2017
ਇਸ ਘਟਨਾ ਤੋਂ ਬਾਅਦ ਪਿੰਡ 'ਚ ਹੜਕੰਪ ਮਚ ਗਿਆ। ਖੁਸ਼ੀ ਦੇ ਮਾਹੌਲ 'ਚ ਇਕਦਮ ਨਾਲ ਪਰੇਸ਼ਾਨੀ ਸਾਇਆ ਛਾ ਗਿਆ। ਦਰਅਸਲ ਘੁੜ ਚੜ੍ਹੀ ਦੀ ਰਸਮ ਤੋਂ ਬਾਅਦ ਲਾੜੇ ਨੂੰ ਘੋੜੀ 'ਤੇ ਬੈਠ ਕੇ ਖੂਹ ਦੇ ਫੇਰੇ ਲਾਉਣੇ ਸਨ। ਕਿਸੇ ਤਰ੍ਹਾਂ ਜੇ.ਸੀ.ਬੀ, ਮਸ਼ੀਨ ਰਾਹੀਂ ਘੋੜੇ ਅਤੇ ਲਾੜੇ ਨੂੰ ਰੱਸੀ ਰਾਹੀਂ ਖੂਹ ਤੋਂ ਬਾਹਰ ਕੱਢਿਆ ਗਿਆ। ਨਿਊਜ਼ ਏਜੰਸੀ ਨੇ ਘਟਨਾ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਜੇ.ਸੀ.ਬੀ. ਮਸ਼ੀਨ ਖੂਹ ਤੋਂ ਲਾੜੇ ਨੂੰ ਕੱਢਦੇ ਹੋਏ ਨਜ਼ਰ ਆ ਰਹੀ ਹੈ। ਸਥਿਤੀ ਨਾਰਮਲ ਹੋਣ ਤੋਂ ਬਾਅਦ ਫਿਰ ਬਾਰਾਤ ਨੇ ਵਿਦਾਇਗੀ ਕੀਤੀ।