ਪ੍ਰਿੰਸੀਪਲ ਨੇ ਕੀਤਾ ਬਲਾਤਕਾਰ, ਫਿਰ ਲੜਕੀ ਨੇ ਲਿਖਿਆ ਦਰਦ ਭਰਿਆ ਸੁਸਾਇਡ ਨੋਟ ਅਤੇ ਖਤਮ ਕੀਤੀ ਜ਼ਿੰਦਗੀ

Wednesday, Jul 12, 2017 - 05:42 PM (IST)

ਪ੍ਰਿੰਸੀਪਲ ਨੇ ਕੀਤਾ ਬਲਾਤਕਾਰ, ਫਿਰ ਲੜਕੀ ਨੇ ਲਿਖਿਆ ਦਰਦ ਭਰਿਆ ਸੁਸਾਇਡ ਨੋਟ ਅਤੇ ਖਤਮ ਕੀਤੀ ਜ਼ਿੰਦਗੀ

ਦੇਹਰਾਦੂਨ— ਸਕੂਲ ਦੀ ਭੋਜਨ ਮਾਤਾ ਨੇ ਆਤਮ-ਹੱਤਿਆ ਕਰ ਲਈ ਹੈ। ਮਰਨ ਤੋਂ ਪਹਿਲੇ ਲਿਖੇ ਨੋਟ 'ਚ ਮੌਤ ਦੇ ਪਿੱਛੇ ਦੀ ਕਹਾਣੀ ਸਾਹਮਣੇ ਆਈ ਹੈ। ਜਿਸ 'ਚ ਉਸ ਨੇ ਦੱਸਿਆ ਕਿ ਪ੍ਰਿੰਸੀਪਲ ਨੇ ਉਸ ਦਾ ਬਲਾਤਕਾਰ ਕੀਤਾ ਸੀ। ਮਾਮਲਾ ਚਮੋਲੀ ਜਨਪਦ ਦੇ ਗੋਪੇਸ਼ਵਰ ਦਾ ਹੈ। ਘਾਟ ਬਲਾਕ ਦੇ ਇਕ ਪ੍ਰਾਥਮਿਕ ਸਕੂਲ 'ਚ ਭੋਜਨ ਮਾਤਾ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ। ਪ੍ਰਿੰਸੀਪਲ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਤੇ 3 ਜੂਨ ਨੂੰ ਉਸ ਨੇ ਜ਼ਹਿਰ ਖਾਧਾ ਸੀ, ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਜਾ ਰਹੇ ਸੀ ਕਿ ਉਸ ਨੇ ਰਸਤੇ 'ਚ ਹੀ ਦਮ ਤੌੜ ਦਿੱਤਾ। ਮ੍ਰਿਤਕਾ ਦੇ ਕੋਲ ਇਕ ਸੁਸਾਇਡ ਨੋਟ ਵੀ ਮਿਲਿਆ ਸੀ, ਜਿਸ 'ਚ ਉਸ ਨੇ ਪ੍ਰਿੰਸੀਪਲ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਪੁਲਸ ਅਧਿਕਾਰੀ ਤ੍ਰਿਪਤੀ ਭੱਟ ਨੇ ਦੱਸਿਆ ਕਿ ਸੁਸਾਇਡ ਨੋਟ ਦੇ ਆਧਾਰ 'ਤੇ ਮਾਮਲੇ ਦੀ ਪ੍ਰਿੰਸੀਪਲ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News