ਕੋਰੋਨਾ ਰੋਕਣ ਦੇ ਲਈ ਪੁਜਾਰੀ ਨੇ ਦਿੱਤੀ ਮਨੁੱਖੀ ਬਲੀ

Thursday, May 28, 2020 - 09:07 PM (IST)

ਕੋਰੋਨਾ ਰੋਕਣ ਦੇ ਲਈ ਪੁਜਾਰੀ ਨੇ ਦਿੱਤੀ ਮਨੁੱਖੀ ਬਲੀ

ਭੁਵਨੇਸ਼ਵਰ (ਯੂ. ਐੱਨ. ਆਈ.)- ਜਾਨਲੇਵਾ ਵਾਇਰਸ ਕੋਰੋਨਾ ਨੂੰ ਦੂਰ ਕਰਨ ਦੇ ਲਈ ਮੰਦਰ ਦੇ ਪੁਜਾਰੀ ਵਲੋਂ ਮਨੁੱਖੀ ਬਲੀ ਦੀ ਆੜ 'ਚ ਇਕ ਵਿਅਕਤੀ ਨੂੰ ਮਾਰਨ ਦਾ ਮਾਮਲਾ ਉਡਿਸ਼ਾ ਦੇ ਕਟਕ ਜ਼ਿਲ੍ਹੇ 'ਚ ਸਾਹਮਣੇ ਆਇਆ ਹੈ। ਇਹ ਘਟਨਾ ਕਟਕ ਜ਼ਿਲ੍ਹੇ 'ਚ ਬੰਧਾਹੁਡਾ ਪਿੰਡ ਸਥਿਤ ਬ੍ਰਾਹਮਣੀ ਦੇਵੀ ਮੰਦਰ ਦੇ ਅੰਦਰ ਵਾਪਰੀ। ਦੋਸ਼ੀ ਪੁਜਾਰੀ ਨੇ ਵੀਰਵਾਰ ਨੂੰ ਪੁਲਸ ਦੇ ਅੱਗੇ ਆਤਮ ਸਮਰਪਣ ਕਰ ਦਿੱਤਾ। ਅਥਗੜ੍ਹ ਦੇ ਉਪ ਮੰਡਲ ਪੁਲਸ ਅਧਿਕਾਰੀ ਆਲੋਕ ਰੰਜਨ ਰਾਏ ਨੇ ਦੱਸਿਆ ਕਿ ਪੁਜਾਰੀ ਦੀ ਪਹਿਚਾਣ ਸੰਸਾਰੀ ਓਝਾ (70) ਦੇ ਰੂਪ 'ਚ ਹੋਈ ਹੈ। ਉਸ ਤੋਂ ਪੁੱਛਗਿੱਛ 'ਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।


author

Gurdeep Singh

Content Editor

Related News