ਕੱਚੇ ਤੇਲ ਦੀਆਂ ਕੀਮਤਾਂ ''ਚ ਵਾਧੇ ਦਾ ਅਸਰ, ਲਗਾਤਾਰ ਪੰਜਵੇਂ ਦਿਨ ਵਧੇ ਪੈਟਰੋਲ-ਡੀਜ਼ਲ ਦੇ ਭਾਅ

02/18/2019 10:44:48 AM

ਨਵੀਂ ਦਿੱਲੀ — ਕੱਚੇ ਤੇਲ ਦੀਆਂ ਕੀਮਤਾਂ ਵਿਚ ਹੋ ਰਹੇ ਲਗਾਤਾਰ ਵਾਧੇ ਦਾ ਅਸਰ ਸਥਾਨਕ ਬਜ਼ਾਰ ਵਿਚ ਵੀ ਦਿਖਾਈ ਦੇਣ ਲੱਗਾ ਗਿਆ ਹੈ। ਅੱਜ ਯਾਨੀ 18 ਫਰਵਰੀ ਸੋਮਵਾਰ ਨੂੰ ਪੈਟਰੋਲ ਦੀ ਕੀਮਤ ਵਿਚ 15 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 13 ਤੋਂ 14 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ਵਿਚ ਪੈਟਰੋਲ 71 ਰੁਪਏ ਪ੍ਰਤੀ ਲਿਟਰ ਦੇ ਕਰੀਬ ਅਤੇ ਡੀਜ਼ਲ ਦੀ ਕੀਮਤ 66 ਰੁਪਏ ਪ੍ਰਤੀ ਲਿਟਰ ਦੇ ਤੋਂ ਵਧ ਹੋ ਗਈ ਹੈ।

ਕੱਚੇ ਤੇਲ 'ਚ ਤੇਜ਼ੀ ਬਰਕਰਾਰ

ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਦਾ ਮਾਹੌਲ ਬਣਿਆ ਹੋਇਆ ਹੈ। ਬ੍ਰੇਂਟ ਕਰੂਡ ਆਇਲ 2.60 ਫੀਸਦੀ ਦੀ ਤੇਜ਼ੀ ਨਾਲ 66.25 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ। WTI ਕਰੂਡ ਵੀ 0.48 ਫੀਸਦੀ ਦੀ ਤੇਜ਼ੀ ਨਾਲ 56.25 ਰੁਪਏ ਪ੍ਰਤੀ ਲੀਟਰ 'ਤੇ ਕਾਰੋਬਾਰ ਕਰ ਰਿਹਾ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਕੀਮਤਾਂ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ 'ਚ 15 ਪੈਸੇ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਦਿੱਲੀ ਵਿਚ ਪੈਟਰੋਲ 70.91 ਰੁਪਏ ਪ੍ਰਤੀ ਲਿਟਰ ਹੋ ਗਿਆ। ਕੋਲਕਾਤਾ ਵਿਚ 73.01 ਰੁਪਏ ਪ੍ਰਤੀ ਲਿਟਰ, ਮੁੰਬਈ 'ਚ 76.54 ਰੁਪਏ ਪ੍ਰਤੀ ਲਿਟਰ ਅਤੇ ਚੇਨਈ ਵਿਚ ਇਹ 73.61 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ        ਪੈਟਰੋਲ          ਡੀਜ਼ਲ

ਦਿੱਲੀ          70.91           66.11
ਮੁੰਬਈ          76.54           69.23
ਕੋਲਕਾਤਾ      73.01           67.89
ਚੇਨਈ          73.61           69.84
ਗੁਜਰਾਤ       68.27           69.02
ਹਰਿਆਣਾ      71.71           65.85
ਹਿਮਾਚਲ       69.90          64.21
J&K            73.93          66.19

ਪੰਜਾਬ ਵਿਚ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ

ਸ਼ਹਿਰ        ਪੈਟਰੋਲ           ਡੀਜ਼ਲ 

ਜਲੰਧਰ         75.95          66.05

ਲੁਧਿਆਣਾ      76.46          66.49

ਅੰਮ੍ਰਿਤਸਰ   76.57          66.59

ਪਟਿਆਲਾ      76.36          66.40


Related News