ਬਾਜ਼ਾਰ ''ਚ ਪਲਾਸਟਿਕ ਦੇ ਚੌਲਾਂ ਦੀ ਮੌਜੂਦਗੀ ਸਿਰਫ ਅਫਵਾਹ : ਤਮਿਲਨਾਡੂ ਸਰਕਾਰ
Friday, Jun 16, 2017 - 09:37 PM (IST)

ਚੇਨਈ — ਤਮਿਲਨਾਡੂ ਸਰਕਾਰ ਨੇ ਸ਼ੁੱਕਰਵਾਰ ਨੂੰ ਇਨ੍ਹਾਂ ਦਾਅਵਿਆਂ ਨੂੰ ਅਫਵਾਹਾਂ ਦੱਸਿਆ ਕਿ ਬਾਜ਼ਾਰਾਂ 'ਚ ਪਲਾਸਟਿਕ ਦੇ ਚੌਲ ਮੌਜੂਦ ਹਨ ਅਤੇ ਕਿਹਾ ਕਿ ਦੇਸ਼ 'ਚ ਹਲੇਂ ਤੱਕ ਇਸ ਤਰ੍ਹਾਂ ਦੇ ਚੌਲ ਬਰਾਮਦ ਨਹੀਂ ਹੋਏ ਹਨ। ਖਾਦ ਅਤੇ ਨਾਗਰਿਕ ਸਪਲਾਈ ਮੰਤਰੀ ਐੱਮ. ਕਾਮਰਾਜ ਨੇ ਕਿਹਾ, ''ਭਾਰਤ ਦੇ ਕਿਸੇ ਵੀ ਹਿੱਸੇ 'ਚ ਪਲਾਸਟਿਕ ਦੇ ਚੌਲ ਬਰਾਮਦ ਨਹੀਂ ਹੋਏ ਹਨ। ਤਮਿਲਨਾਡੂ 'ਚ ਸੋਸ਼ਲ ਮੀਡੀਆ ਪਲਾਸਟਿਕ ਦੇ ਚੌਲ ਦੇ ਬਾਰੇ 'ਚ ਅਫਵਾਹਾਂ ਫੈਲਾ ਰਿਹਾ ਹੈ। ਵਿਧਾਨ ਸਭਾ 'ਚ ਚਰਚਾ ਦੇ ਦੌਰਾਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੀ ਅਫਵਾਹ ਫੈਲਾਉਣ ਵਾਲੇ ਲੋਕਾਂ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ।