ਨੀਤੀ ਆਯੋਗ ਦੇ ਸਰਵੇ ’ਚ ਸਾਹਮਣੇ ਆਈ ਹਸਪਤਾਲਾਂ ਦੀ ਬਦਹਾਲੀ, ਇਕ ਲੱਖ ਦੀ ਆਬਾਦੀ ’ਤੇ 24 ਬਿਸਤਰੇ

Saturday, Oct 02, 2021 - 01:18 PM (IST)

ਨੀਤੀ ਆਯੋਗ ਦੇ ਸਰਵੇ ’ਚ ਸਾਹਮਣੇ ਆਈ ਹਸਪਤਾਲਾਂ ਦੀ ਬਦਹਾਲੀ, ਇਕ ਲੱਖ ਦੀ ਆਬਾਦੀ ’ਤੇ 24 ਬਿਸਤਰੇ

ਨਵੀਂ ਦਿੱਲੀ- ਦੇਸ਼ ’ਚ ਜ਼ਿਲ੍ਹਾ ਹਸਪਤਾਲਾਂ ’ਚ ਪ੍ਰਤੀ ਇਕ ਲੱਖ ਆਬਾਦੀ ’ਤੇ ਔਸਤਨ 24 ਬਿਸਤਰੇ ਹਨ। ਇਸ ’ਚ ਪੁਡੂਚੇਰੀ ’ਚ ਜ਼ਿਲ੍ਹਾ ਹਸਪਤਾਲਾਂ ’ਚ ਸਭ ਤੋਂ ਔਸਤਨ 222 ਬਿਸਤਰੇ ਉਪਲੱਬਧ ਹਨ, ਉੱਥੇ ਹੀ ਬਿਹਾਰ ’ਚ ਸਭ ਤੋਂ ਘੱਟ 6 ਬਿਸਤਰੇ ਹਨ। ਨੀਤੀ ਆਯੋਗ ਦੀ ਇਕ ਰਿਪੋਰਟ ’ਚ ਇਹ ਕਿਹਾ ਗਿਆ ਹੈ। ਆਯੋਗ ਦੀ ‘ਜ਼ਿਲ੍ਹਾ ਹਸਪਤਾਲਾਂ ਦੇ ਕੰਮਕਾਜ ’ਚ ਬਿਹਤਰ ਗਤੀਵਿਧੀਆਂ’ ’ਤੇ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਿਸਤਰਿਆਂ ਦੀ ਉਪਲੱਬਧਤਾ, ਮੈਡੀਕਲ ਅਤੇ ਇਲਾਜ ’ਚ ਡਾਕਟਰ ਦੀ ਮਦਦ ਕਰਨ ਵਾਲੇ ਪੈਰਾ ਮੈਡੀਕਲ ਕਰਮੀਆਂ ਦੀ ਗਿਣਤੀ, ਜਾਂਚ ਸਹੂਲਤ ਜਿਵੇਂ ਸੰਕੇਤਕਾਂ ਦੇ ਆਧਾਰ ’ਤੇ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 75 ਜ਼ਿਲ੍ਹਾ ਹਸਪਤਾਲਾਂ ਦਾ ਪ੍ਰਦਰਸ਼ਨ ਕਾਫ਼ੀ ਬਿਹਤਰ ਹੈ। ਇਸ ’ਚ ਕਿਹਾ ਗਿਆ ਹੈ,‘‘ਪ੍ਰਦਰਸ਼ਨ ਨਾਲ ਜੁੜੇ ਪ੍ਰਮੁੱਖ ਸੰਕੇਤਕਾਂ ਦੇ ਆਧਾਰ ’ਤੇ ਪ੍ਰਤੀ ਇਕ ਲੱਖ ਦੀ ਆਬਾਦੀ ’ਤੇ ਕਾਰਜਸ਼ੀਲ ਹਸਪਤਾਲਾਂ ’ਚ ਬਿਸਤਰਿਆਂ ਦੀ ਗਿਣਤੀ 24 ਹੈ।’’ 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਬੋਲੇ PM ਮੋਦੀ- ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਦੱਸਿਆ 'ਰਾਜਨੀਤਕ ਧੋਖਾਧੜੀ'

ਉੱਥੇ ਹੀ 2 ਕਰੋੜ ਤੋਂ ਵੱਧ ਆਬਾਦੀ ਵਾਲੇ ਸੂਬਿਆਂ ’ਚ ਦਿੱਲੀ ਇਕਲੌਤਾ ਹੈ, ਜਿੱਥੇ ਦੇ ਜ਼ਿਲ੍ਹਾ ਹਸਪਤਾਲਾਂ ’ਚ ਇਕ ਲੱਖ ਆਬਾਦੀ ’ਤੇ 50 ਤੋਂ ਵੱਧ ਬੈੱਡ ਹਨ। ਪੰਜਾਬ ਦਾ ਸਥਾਨ 11ਵਾਂ ਹੈ, ਇੱਥੇ ਪ੍ਰਤੀ ਲੱਖ ਵਿਅਕਤੀ ਦੇ ਮੁਕਾਬਲੇ 18 ਬੈੱਡ ਹਨ। ਰਿਪੋਰਟ ਅਨੁਸਾਰ ਭਾਰਤ ’ਚ ਜ਼ਿਲ੍ਹਾ ਹਸਪਤਾਲਾਂ ’ਚ ਪ੍ਰਤੀ ਇਕ ਲੱਖ ਦੀ ਆਬਾਦੀ ’ਚ ਇਕ ਤੋਂ 408 ਬਿਸਤਰੇ ਹਨ। ਨੀਤੀ ਆਯੋਗ ਅਨੁਸਾਰ 217 ਜ਼ਿਲ੍ਹਾ ਹਸਪਤਾਲਾਂ ’ਚ ਪ੍ਰਤੀ ਇਕ ਲੱਖ ਆਬਾਦੀ ’ਤੇ ਘੱਟ ਤੋਂ ਘੱਟ 22 ਬਿਸਤਰੇ ਪਾਏ ਗਏ। ਰਿਪੋਰਟ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ. ਇੰਡੀਆ) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਦੇਸ਼ ’ਚ ਜ਼ਿਲ੍ਹਾ ਹਸਪਤਾਲਾਂ ਦੀ ਗਿਣਤੀ 800 ਤੋਂ ਵੱਧ ਹੈ। ਇਹ ਹਸਪਤਾਲ ਲੋਕਾਂ ਨੂੰ ਮਹੱਤਵਪੂਰਨ ਸਿਹਤ ਸੇਵਾਵਾਂ ਉਪਲੱਬਧ ਕਰਵਾ ਰਹੇ ਹਨ।

ਇਹ ਵੀ ਪੜ੍ਹੋ : ਗਾਂਧੀ ਜਯੰਤੀ ਮੌਕੇ ਰਾਹੁਲ ਗਾਂਧੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਸਰਕਾਰ ਨੂੰ ਘੇਰਿਆ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News