ਫਰਾਂਸ 'ਚ ਰੋਕੇ ਗਏ 303 ਯਾਤਰੀਆਂ ਵਾਲੇ ਜਹਾਜ਼ ਨੂੰ 3 ਦਿਨ ਬਾਅਦ ਮਿਲੀ ਉਡਾਣ ਭਰਨ ਦੀ ਇਜਾਜ਼ਤ

Monday, Dec 25, 2023 - 02:19 AM (IST)

ਫਰਾਂਸ 'ਚ ਰੋਕੇ ਗਏ 303 ਯਾਤਰੀਆਂ ਵਾਲੇ ਜਹਾਜ਼ ਨੂੰ 3 ਦਿਨ ਬਾਅਦ ਮਿਲੀ ਉਡਾਣ ਭਰਨ ਦੀ ਇਜਾਜ਼ਤ

ਇੰਟਰਨੈਸ਼ਨਲ ਡੈਸਕ- ਫਰਾਂਸ ਦੇ ਅਧਿਕਾਰੀਆਂ ਵੱਲੋਂ ਪੈਰਿਸ ਨੇੜੇ ਹਵਾਈ ਅੱਡੇ ’ਤੇ ਮਨੁੱਖੀ ਸਮੱਗਲਿੰਗ ਦੇ ਸ਼ੱਕ ’ਚ ਤਿੰਨ ਦਿਨਾਂ ਤੋਂ ਰੋਕਿਆ ਗਿਆ ਜਹਾਜ਼ ਸੋਮਵਾਰ ਨੂੰ ਉਡਾਣ ਭਰ ਸਕੇਗਾ। ਜਹਾਜ਼ ਵਿਚ 303 ਯਾਤਰੀ ਸਵਾਰ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਹਨ। ਐਤਵਾਰ ਨੂੰ ਫ੍ਰੈਂਚ ਨਿਊਜ਼ ਪ੍ਰਸਾਰਣ ਟੈਲੀਵਿਜ਼ਨ ਅਤੇ ਰੇਡੀਓ ਨੈੱਟਵਰਕ ਸੀ.ਬੀ.ਐੱਫ.ਐੱਮ. ਟੀ.ਵੀ. ਨੇ ਦੱਸਿਆ ਕਿ ਜਹਾਜ਼ ਨੂੰ ਰਵਾਨਾ ਹੋਣ ਦੀ ਇਜਾਜ਼ਤ ਦੇਣ ਤੋਂ ਬਾਅਦ ਫਰਾਂਸੀਸੀ ਜੱਜਾਂ ਨੇ ਪ੍ਰਕਿਰਿਆ ਵਿੱਚ ਬੇਨਿਯਮੀਆਂ ਕਾਰਨ 300 ਤੋਂ ਵੱਧ ਯਾਤਰੀਆਂ ਦੇ ਮਾਮਲੇ ਦੀ ਸੁਣਵਾਈ ਨੂੰ ਰੋਕ ਦਿੱਤਾ।

ਇਹ ਵੀ ਪੜ੍ਹੋ- ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਪਹਿਲਾਂ ਬਣਵਾ ਕੇ ਪੀਤੀ ਚਾਹ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

ਫਰਾਂਸ ਦੇ 4 ਜੱਜਾਂ ਨੇ ਐਤਵਾਰ ਨੂੰ ਪੈਰਿਸ ਤੋਂ 150 ਕਿਲੋਮੀਟਰ ਪੂਰਬ ਵਿਚ ਵਿਟਰੀ ਹਵਾਈ ਅੱਡੇ ’ਤੇ ਫਰਾਂਸ ਦੇ ਅਧਿਕਾਰੀਆਂ ਵੱਲੋਂ ‘ਮਨੁੱਖੀ ਸਮੱਗਲਿੰਗ’ ਦੇ ਸ਼ੱਕ ਵਿਚ ਵੀਰਵਾਰ ਤੋਂ ਹਿਰਾਸਤ ਵਿਚ ਲਏ ਗਏ 303 ਯਾਤਰੀਆਂ ਤੋਂ ਪੁੱਛਗਿੱਛ ਕੀਤੀ। ਜਹਾਜ਼ ਨੂੰ ਭਾਰਤ ਲਿਜਾਇਆ ਜਾ ਸਕਦਾ ਹੈ, ਕਿਉਂਕਿ ਜ਼ਿਆਦਾਤਰ ਯਾਤਰੀ ਇੱਥੋਂ ਦੇ ਹਨ। ਫਰਾਂਸੀਸੀ ਮੀਡੀਆ ਮੁਤਾਬਕ ਕੁਝ ਯਾਤਰੀ ਹਿੰਦੀ ਅਤੇ ਕੁਝ ਤਮਿਲ ਵਿੱਚ ਬੋਲ ਰਹੇ ਹਨ। ਜਹਾਜ਼ ’ਚ ਸਵਾਰ 11 ਨਾਬਾਲਗ, ਜੋ ਬਿਨਾਂ ਮਾਪਿਆਂ ਦੇ ਸਫਰ ਕਰ ਰਹੇ ਸਨ, ਸ਼ੁੱਕਰਵਾਰ ਤੋਂ ਹਿਰਾਸਤ ’ਚ ਹਨ। ਇਸ ਤੋਂ ਇਲਾਵਾ ਸ਼ੁੱਕਰਵਾਰ ਤੋਂ 2 ਬਾਲਗ ਯਾਤਰੀ ਵੀ ਹਿਰਾਸਤ ’ਚ ਹਨ।

ਇਹ ਵੀ ਪੜ੍ਹੋ- ਨਾਬਾਲਗ ਸਾਲੀ ਨਾਲ ਵਿਆਹ ਕਰਵਾਉਣ ਲਈ ਟੱਪੀਆਂ ਹੈਵਾਨੀਅਤ ਦੀਆਂ ਹੱਦਾਂ, ਠੰਡ 'ਚ ਮਾਰ ਦਿੱਤਾ 4 ਦਿਨ ਦਾ ਮਾਸੂਮ

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦੁਬਈ ਤੋਂ ਨਿਕਾਰਾਗੁਆ ਨੂੰ ਜਾਣ ਵਾਲੇ ਜਹਾਜ਼ ਏ-340, ਜਿਸ 'ਚ 303 ਯਾਤਰੀ ਸਵਾਰ ਸਨ ਤੇ ਜਿਨ੍ਹਾਂ 'ਚੋਂ ਜ਼ਿਆਦਾਤਰ ਭਾਰਤੀ ਸਨ, ਨੂੰ ਫਰਾਂਸ ਦੇ ਹਵਾਈ ਅੱਡੇ 'ਤੇ ਰੋਕ ਲਿਆ ਗਿਆ ਸੀ। ਇਹ ਕਾਰਵਾਈ ਇਕ ਗੁਪਤ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਸੀ ਕਿ ਇਸ ਉਡਾਣ 'ਚ ਸਫਰ ਕਰ ਰਹੇ ਯਾਤਰੀਆਂ ਦੀ ਮਨੁੱਖੀ ਸਮੱਗਲਿੰਗ ਹੋ ਸਕਦੀ ਹੈ ਤੇ ਉਹ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਤੇ ਕੈਨੇਡਾ 'ਚ ਦਾਖ਼ਲ ਹੋਣ ਦੇ ਇਰਾਦੇ ਨਾਲ ਸਫਰ ਕਰ ਰਹੇ ਹਨ। ਇਸ ਕਾਰਨ ਜਹਾਜ਼ ਨੂੰ ਰੋਕ ਲਿਆ ਗਿਆ ਸੀ ਤੇ ਯਾਤਰੀਆਂ ਨੂੰ ਜਹਾਜ਼ 'ਚੋਂ ਉਤਾਰ ਕੇ ਰਿਸੈਪਸ਼ਨ ਹਾਲ 'ਤੇ ਆਰਾਮ ਕਰਨ ਲਈ ਵੇਟਿੰਗ ਏਰੀਆ 'ਚ ਤਬਦੀਲ ਕੀਤਾ ਗਿਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News