ਸੈਲਫੀ ਦੇ ਬਹਾਨੇ ਯੂਕ੍ਰੇਨ ਦੇ ਰਾਜਦੂਤ ਕੋਲੋਂ ਖੋਹਿਆ ਆਈ ਫੋਨ

09/23/2017 2:35:13 AM

ਨਵੀਂ ਦਿੱਲੀ— ਦਿੱਲੀ 'ਚ ਇਕ ਝਪਟਮਾਰ ਨੇ ਯੂਕ੍ਰੇਨ ਦੇ ਰਾਜਦੂਤ ਨੂੰ ਆਪਣਾ ਨਿਸ਼ਾਨਾ ਬਣਾ ਲਿਆ। 2 ਦਿਨ ਪਹਿਲਾਂ ਸਵੇਰ ਰਾਜਦੂਤ ਲਾਲ ਕਿਲੇ ਨੇੜੇ ਘੁੰਮਣ ਗਏ ਸਨ। ਉਨ੍ਹਾਂ ਨੇ ਤਸਵੀਰਾਂ ਖਿੱਚਣ ਲਈ ਆਪਣਾ ਫੋਨ ਕੱਢਿਆ ਤਾਂ ਇਕ 20 ਸਾਲਾ ਨੌਜਵਾਨ ਉਸਦੇ ਕੋਲ ਆਇਆ ਅਤੇ ਸੈਲਫੀ ਲੈਣ ਦੇ ਨਾਂ 'ਤੇ ਉਸ ਦਾ ਆਈ ਫੋਨ ਖੋਹ ਕੇ ਫਰਾਰ ਹੋ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਇਹ ਘਟਨਾ ਲਾਲ ਕਿਲੇ ਦੇ ਨੇੜੇ ਅੰਗੂਰੀ ਬਾਗ ਦੀ ਹੈ, ਜਿਥੇ ਯੂਕ੍ਰੇਨ ਦੇ ਰਾਜਦੂਤ ਇਗੋਰ ਪੋਲਿਖਾ 20 ਸਤੰਬਰ ਨੂੰ ਸਵੇਰੇ ਘੁੰਮਣ ਨਿਕਲੇ ਸਨ। ਉਨ੍ਹਾਂ ਦੀ ਸਰਕਾਰੀ ਕਾਰ ਮੌਕਾ-ਏ-ਵਾਰਦਾਤ ਤੋਂ ਲੱਗਭਗ 1 ਕਿਲੋਮੀਟਰ ਦੂਰ ਖੜ੍ਹੀ ਕੀਤੀ ਹੋਈ ਸੀ। ਉਹ ਟਹਿਲਦੇ ਹੋਏ ਲਾਲ ਕਿਲੇ ਨੇੜੇ ਪਹੁੰਚ ਗਏ। ਉਦੋਂ ਉਹ ਇਕੱਲੇ ਹੀ ਸਨ, ਕੋਈ ਸੁਰੱਖਿਆ ਮੁਲਾਜ਼ਮ ਉਨ੍ਹਾਂ ਦੇ ਨਾਲ ਨਹੀਂ ਸੀ।


Related News