ਚੱਟਾਨਾਂ ਖਿਸਕਣ ਕਾਰਨ ਅਮਰਨਾਥ ਯਾਤਰਾ ਦਾ ਰਸਤਾ ਅਸਥਾਈ ਰੂਪ 'ਚ ਬੰਦ

Friday, Jun 30, 2017 - 09:57 AM (IST)

ਬਾਲਟਾਲ — ਅਮਰਨਾਥ ਦੀ ਯਾਤਰਾ ਦਾ ਬਾਬਾ ਬਰਫਾਨੀ ਦੇ ਭਗਤਾਂ ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ। ਇੰਨੀਆਂ ਰੁਕਾਵਟਾਂ ਹੋਣ ਦੇ ਬਾਵਜੂਦ ਭਗਤ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਉਤਸ਼ਾਹ ਰਹਿੰਦਾ ਹੈ। ਯਾਤਰਾ ਦੇ ਪਹਿਲੇ ਦਿਨ ਧੁੰਦ ਨੇ ਸ਼ਿਵ ਭਗਤਾਂ ਨੂੰ ਨਿਰਾਸ਼ ਕੀਤਾ। ਯਾਤਰਾ ਦੇ ਦੂਸਰੇ ਦਿਨ ਮੀਂਹ ਕਾਰਨ ਰਾਮਬਨ ਦੇ ਰਸਤੇ 'ਚ ਚੱਟਾਨਾਂ ਖਿਸਕਣ ਕਾਰਨ ਖੇਰਾਂ ਅਤੇ ਨਰਸੂ ਇਲਾਕੇ ਦਾ ਰਸਤਾ ਬੰਦ ਹੋ ਗਿਆ ਹੈ।
ਭਾਰੀ ਬਾਰਸ਼ ਕਾਰਨ ਬਾਲਟਾਲ ਅਤੇ ਪਵਿੱਤਰ ਗੁਫਾ ਦੇ ਨਾਲ ਲੱਗਦੇ ਇਲਾਕਿਆਂ ਵਾਲੇ ਪਾਸਿਓਂ ਅਮਰਨਾਥ ਯਾਤਰਾ ਕੁਝ ਸਮੇਂ ਲਈ ਰੋਕ ਦਿੱਤੀ ਗਈ ਹੈ। 
ਕੈਂਪ ਦੇ ਡਾਇਰੈਕਟਰ ਠਾਕੁਰ ਸ਼ੇਰ ਸਿੰਘ ਦਾ ਕਹਿਣਾ ਹੈ ਕਿ ਮੌਸਮ ਦੇ ਠੀਕ ਹੁੰਦੇ ਹੀ ਯਾਤਰਾ ਬਹਾਲ ਕਰ ਦਿੱਤੀ ਜਾਵੇਗੀ।

ਯਾਤਰਾ ਪਹਿਲਗਾਮ ਦੇ ਰਸਤੇ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾਂ ਰੋਕ ਦਿੱਤੀ ਗਈ ਸੀ।

PunjabKesari


Related News