ਕੁੜੀ ਦੀਆਂ ਇਤਰਾਜ਼ਯੋਗ ਫੋਟੋਆਂ ਕੀਤੀਆਂ ਜਨਤਕ, ਪੰਚਾਇਤ ਨੇ ਦੋਸ਼ੀ ਨੂੰ ਚੱਪਲਾਂ ਨਾਲ ਕੁੱਟਣ ਦੀ ਦਿੱਤੀ ਸਜ਼ਾ

Tuesday, Sep 24, 2024 - 12:50 PM (IST)

ਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਨਵਾਬਗੰਜ ਥਾਣਾ ਖੇਤਰ ਦੇ ਇਕ ਪਿੰਡ ਦੀ ਪੰਚਾਇਤ ਨੇ ਇਕ ਕੁੜੀ ਦੀ ਫੋਟੋ ਐਡਿਟ ਕਰਕੇ ਜਨਤਕ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਚੱਪਲਾਂ ਨਾਲ ਕੁੱਟਣ ਦੀ ਸਜ਼ਾ ਦੇ ਕੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ। ਹਾਲਾਂਕਿ ਬਰੇਲੀ ਦੇ ਐੱਸਪੀ (ਉੱਤਰੀ) ਮੁਕੇਸ਼ ਚੰਦਰ ਮਿਸ਼ਰਾ ਨੇ ਕਿਹਾ ਕਿ ਪੁਲਸ ਕੋਲ ਅਜਿਹੀ ਕਿਸੇ ਘਟਨਾ ਦੀ ਜਾਣਕਾਰੀ ਨਹੀਂ ਹੈ ਪਰ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ। ਸੂਤਰਾਂ ਨੇ ਦੱਸਿਆ ਕਿ ਨੌਜਵਾਨ ਨੇ ਚੋਰੀ ਕੀਤੇ ਮੋਬਾਈਲ ਫੋਨ ਨਾਲ ਕੁੜੀ ਦੀ ਫੋਟੋ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਜਨਤਕ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਧੀ ਪੰਚਾਇਤ 'ਚ ਸ਼ਿਕਾਇਤ ਕੀਤੀ, ਜਿਸ ਨੇ ਨੌਜਵਾਨ ਨੂੰ ਚੱਪਲਾਂ ਨਾਲ ਕੁੱਟਣ ਦਾ ਫੈਸਲਾ ਸੁਣਾਉਂਦੇ ਹੋਏ ਮਾਮਲੇ ਦਾ ਨਿਪਟਾਰਾ ਕਰ ਦਿੱਤਾ।

ਇਹ ਵੀ ਪੜ੍ਹੋ : 26 ਸਤੰਬਰ ਤੱਕ ਬੰਦ ਰਹਿਣਗੇ ਸਕੂਲ, ਜਾਣੋ ਵਜ੍ਹਾ

ਉਨ੍ਹਾਂ ਦੱਸਿਆ ਕਿ ਪੰਚਾਇਤ ਦੇ ਫੈਸਲੇ ਤੋਂ ਬਾਅਦ ਪੀੜਤਾ ਦੀ ਮਾਂ ਨੇ ਚੱਪਲਾਂ ਨਾਲ ਨੌਜਵਾਨ ਦੀ ਕੁੱਟਮਾਰ ਕੀਤੀ। ਪੰਚਾਇਤ ਨੇ ਕਿਹਾ ਕਿ ਜੇਕਰ ਇਹ ਮਾਮਲਾ ਪੁਲਸ ਕੋਲ ਗਿਆ ਤਾਂ ਨੌਜਵਾਨ ਦਾ ਭਵਿੱਖ ਬਰਬਾਦ ਹੋ ਜਾਵੇਗਾ, ਇਸ ਲਈ ਮੁਲਜ਼ਮ ਨੂੰ ਚੱਪਲਾਂ ਨਾਲ ਕੁੱਟ ਕੇ ਮਾਮਲਾ ਸੁਲਝਾ ਲਿਆ ਗਿਆ। ਨਵਾਬਗੰਜ ਬਲਾਕ ਮੁਖੀ ਪ੍ਰਗਿਆ ਗੰਗਵਾਰ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਘਟਨਾ ਉਨ੍ਹਾਂ ਦੇ ਬਲਾਕ ਦੇ ਹਰਦੁਆ ਪਿੰਡ 'ਚ ਵਾਪਰੀ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੇ ਪਿੰਡ ਦੀ ਇਕ ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ ਜਨਤਕ ਕੀਤੀਆਂ ਸਨ, ਜਿਨ੍ਹਾਂ ਨੂੰ ਐਡਿਟ ਕੀਤਾ ਗਿਆ ਸੀ। ਗੰਗਵਾਰ ਨੇ ਕਿਹਾ ਕਿ ਪੰਚਾਇਤ 'ਚ ਨੌਜਵਾਨ ਦੇ ਭਵਿੱਖ ਨੂੰ ਦੇਖਦੇ ਹੋਏ ਰਾਜੀਨਾਮਾ ਕਰ ਦਿੱਤਾ ਗਿਾ ਸੀ ਪਰ ਕੁੜੀ ਦੀ ਮਾਂ ਨੇ ਸ਼ਰਤ ਰੱਖੀ ਸੀ ਕਿ ਜਦੋਂ ਤੱਕ ਉਹ ਨੌਜਵਾਨ ਨੂੰ ਚੱਪਲ ਨਾਲ ਨਹੀਂ ਕੁੱਟੇਗੀ, ਉਦੋਂ ਤੱਕ ਉਹ ਉਸ ਨੂੰ ਮੁਆਫ਼ ਨਹੀਂ ਕਰੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News