ਓਵਰਟੇਕ ਨੇ ਲਈਆਂ 5 ਜਾਨਾਂ, ਲਾਸ਼ਾਂ ਦੀ ਹਾਲਤ ਦੇਖ ਦਹਿਲ ਜਾਵੇਗਾ ਦਿਲ
Wednesday, Jul 05, 2017 - 12:33 PM (IST)

ਘਾਟਸ਼ਿਲਾ—ਝਾਰਖੰਡ ਦੇ ਧਾਲਭੂਮਗੜ੍ਹ ਥਾਣਾ ਖੇਤਰ ਦੇ ਨੈਸ਼ਨਲ ਹਾਈਵੇਅ 'ਤੇ ਤੇਜ਼ ਰਫਤਾਰ ਜੀਪ ਨੇ ਇਕ ਟਰਾਲੇ ਨੂੰ ਓਵਰਟੇਕ ਕਰਨਾ ਚਾਹਿਆ। ਇਸ 'ਚ ਜੀਪ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਦਰਖਤ ਨਾਲ ਜਾ ਟਕਰਾਈ। ਹਾਦਸਾ ਇੰਨਾਂ ਭਿਆਨਕ ਸੀ ਕਿ ਉਸ 'ਚ ਬੈਠੇ 5 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਤਿੰਨ ਹੋਰ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਨਿੱਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਲੋਕਾਂ 'ਚ ਜੀਪ ਡਰਾਇਵਰ ਚੰਦਨ ਸਿੰਘ, ਗੁਰਾਬੰਦਾ ਪ੍ਰਖੰਡ ਦੇ ਸੁਰਾਬਾਲੀ ਹਦਸ਼ਾ, ਗੁਰਬਾੜੀ ਲੋਹਾਰ, ਉਡੀਸਾ ਦੇ ਗੋਗਾਨ ਬੇਹਰਾ ਸ਼ਾਮਲ ਹਨ। ਸਥਾਨਕ ਲੋਕਾਂ ਨੇ ਬੜੀ ਹੀ ਮੁਸ਼ਕਲ ਨਾਲ ਲਾਸ਼ਾਂ ਨੂੰ ਜੀਪ ਤੋਂ ਬਾਹਰ ਕੱਢਿਆ। ਪੁਲਸ ਨੇ ਦੁਰਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਸਾਰੀਆਂ ਮ੍ਰਿਤਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।