ਅਧਿਆਪਕ ਪੇਪਰ ਲੀਕ ਕਰਵਾਉਣ ਦੇ ਬਹਾਨੇ ਲੜਕੀਆਂ ਨਾਲ ਕਰਦਾ ਸੀ ਗੰਦੀ ਹਰਕਤ

01/27/2018 3:32:13 PM

ਆਗਰਾ— ਆਗਰਾ 'ਚ ਇਕ ਅਧਿਆਪਕ ਦੇ ਨਾਮ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਧਿਆਪਕ 'ਤੇ ਕੋਚਿੰਗ 'ਚ ਪੜਨ ਵਾਲੀ ਨਾਬਾਲਿਗ ਵਿਦਿਆਰਥਣ ਨੇ ਉਸ 'ਤੇ ਅਸ਼ਲੀਲ ਹਰਕਤ ਕਰਨ ਦਾ ਦੋਸ਼ ਲਗਾਇਆ ਹੈ। ਦੋਸ਼ੀ ਅਧਿਆਪਕ ਈਦਗਾਹ ਇਲਾਕੇ 'ਚ ਇਕ ਕਾਲਜ 'ਚ ਫਿਜੀਕਸ ਵਿਸ਼ਾ ਪੜਾਉਂਦਾ ਹੈ। ਵਿਦਿਆਰਥਣ ਦਾ ਕਹਿਣਾ ਹੈ ਕਿ ਅਧਿਆਪਕ ਪੇਪਰ ਲੀਕ ਕਰਨ ਵਾਲੇ ਦਾ ਲਾਲਚ ਦੇ ਕੇ ਵਿਦਿਆਰਥਣਾਂ ਨਾਲ ਛੇੜਛਾੜ ਕਰਦਾ ਸੀ।

PunjabKesari
ਪੀੜਤ ਵਿਦਿਆਰਥਣ ਨੇ ਦੱਸਿਆ ਕਿ ਪਹਿਲਾਂ ਅਧਿਆਪਕ ਨੇ ਉਸ ਨੂੰ ਇਕੱਲੇ ਘਰ 'ਚ ਸੱਦਿਆ ਅਤੇ ਫਿਰ ਪੇਪਰ ਲੀਕ ਕਰਨ ਦਾ ਲਾਲਚ ਦੇ ਕੇ ਅਸ਼ਲੀਲ ਹਰਕਤ ਕਰਨ ਲੱਗਿਆ। ਵਿਦਿਆਰਥਣ ਨੇ ਦੱਸਿਆ ਕਿ  ਉਹ 11ਵੀਂ ਕਲਾਸ ਦੀ ਵਿਦਿਆਰਥਣ ਹੈ। ਨਾਲ ਹੀ ਉਸ ਨੇ ਦੱਸਿਆ ਕਿ ਉਸ ਤੋਂ ਇਲਾਵਾ ਬਾਕੀ ਲੜਕੀਆਂ ਨਾਲ ਵੀ ਇਸ ਤਰ੍ਹਾਂ ਹੀ ਕਰਦਾ ਹੈ।

PunjabKesari 
ਇਸ ਨਾਲ ਹੀ ਪੀੜਤ ਵਿਦਿਆਰਥਣ ਨੇ ਇਸ ਦਾ ਵਿਰੋਧ ਕੀਤਾ ਤਾਂ ਅਧਿਆਪਕ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਜਿਸ ਤੋਂ ਬਾਅਦ ਲੜਕੀ ਨੇ ਸਾਰੀ ਗੱਲ ਆਪਣੇ ਘਰਦਿਆਂ ਨੂੰ ਦੱਸੀ ਅਤੇ ਘਰਦਿਆਂ ਦੀ ਸ਼ਿਕਾਇਤ 'ਤੇ ਪੁਲਸ ਨੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਹੈ।


Related News