ਤਿਰੂਪਤੀ ਦੀ ਅਦਾਲਤ ’ਚ ਨਰਸ ਨੇ ਡਾਕਟਰ ’ਤੇ ਸੁੱਟਿਆ ਤੇਜ਼ਾਬ

02/08/2019 6:08:41 AM

ਤਿਰੂਪਤੀ ,(ਭਾਸ਼ਾ)– ਸਥਾਨਕ ਇਕ ਅਦਾਲਤੀ ਕੰਪਲੈਕਸ ਵਿਚ ਵੀਰਵਾਰ ਇਕ ਨਰਸ ਨੇ ਇਕ ਡਾਕਟਰ ’ਤੇ ਤੇਜ਼ਾਬ ਸੁੱਟ ਦਿੱਤਾ ਅਤੇ ਫਿਰ ਖੁਦ ਤੇਜ਼ਾਬ ਨੂੰ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਇਸ ਘਟਨਾ ਵਿਚ 35 ਸਾਲਾ ਡਾਕਟਰ ਮਾਮੂਲੀ ਝੁਲਸ ਗਿਆ। ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦਾ ਡਾਕਟਰ ਕਿਸੇ ਪਰਿਵਾਰ ਵਿਵਾਦ ਕਾਰਨ ਅਦਾਲਤ ਵਿਚ ਆਇਆ ਸੀ। ਨਰਸ ਅਤੇ ਡਾਕਟਰ ਪਹਿਲਾਂ ਇਕ ਹੀ ਹਸਪਤਾਲ ਵਿਚ ਕੰਮ ਕਰਦੇ ਸਨ ਪਰ ਬਾਅਦ ਵਿਚ ਉਨ੍ਹਾਂ ਦੇ ਰਾਹ ਵੱਖਰੇ ਹੋ ਗਏ। ਉਸ ਪਿੱਛੋਂ ਨਰਸ ਦੀ ਡਾਕਟਰ ਨਾਲ ਦੁਸ਼ਮਣੀ ਪੈਦਾ ਹੋ ਗਈ। ਪੁਲਸ ਨੇ ਨਰਸ ਨੂੰ ਹਿਰਾਸਤ ਵਿਚ ਲੈ ਕੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਹੈ। 
 


Related News