ਇੱਥੇ ਉੱਡਾਈਆਂ ਗਈਆਂ ਨਿਊਡ ਮਾਡਲਜ਼ ਵਾਲੀਆਂ ਪਤੰਗਾਂ, ਕੁਝ ਅਜਿਹਾ ਦਿੱਸਿਆ ਨਜ਼ਾਰਾ (ਤਸਵੀਰਾਂ)

01/12/2017 5:00:22 PM

ਵਡੋਦਰਾ— ਸ਼ਹਿਰ ਦੇ ਨਵਲਖੀ ਗਰਾਊਂਡ ''ਚ ਇੰਟਰਨੈਸ਼ਨਲ ਕਾਈਟ ਫੈਸਟੀਵਲ ਆਯੋਜਿਤ ਕੀਤਾ ਗਿਆ। ਇਸ ''ਚ 9 ਦੇਸ਼ਾਂ ਦੇ 88 ਪਤੰਗਬਾਜ਼ ਸ਼ਾਮਲ ਹੋਏ। ਪਤੰਗਾਂ ਲਈ ਗਰਾਊਂਡ ''ਤੇ ਇਕ ਐਗਜ਼ੀਬਿਸ਼ਨ ਵੀ ਰੱਖਿਆ ਗਿਆ ਸੀ। ਜਿਸ ''ਚ ਵਿਦੇਸ਼ੀ ਮਾਡਲ ਦੇ ਨਿਊਡ ਫੋਟੋਗਰਾਫਜ਼ ਵਾਲੀਆਂ ਪਤੰਗਾਂ ਵੀ ਡਿਸਪਲੇਅ ਕੀਤੀਆਂ ਗਈਆਂ ਸਨ। ਜਿਵੇਂ ਹੀ ਮਾਡਲ ਦੀਆਂ ਨਿਊਡ ਤਸਵੀਰਾਂ ਵਾਲੀਆਂ ਪਤੰਗਾਂ ਉੱਡੀਆਂ, ਉਂਝ ਹੀ ਲੋਕਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਇਸ ਨਾਲ ਪਤੰਗਬਾਜ਼ਾਂ ਦਾ ਉਤਸ਼ਾਹ ਵਧਣ ਲੱਗਾ। ਮਹਾਨਗਰਪਾਲਿਕਾ, ਗੁਜਰਾਤ ਟੂਰਿਜ਼ਮ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਆਯੋਜਿਤ ਇਸ ਪਤੰਗ ਉਤਸਵ ''ਚ ਸਥਾਨਕ ਨੇਤਾ ਅਤੇ ਅਧਿਕਾਰੀ ਵੀ ਹਾਜ਼ਰ ਸਨ ਪਰ ਕਿਸੇ ਦਾ ਧਿਆਨ ਇਸ ਤਰ੍ਹਾਂ ਦੀਆਂ ਪਤੰਗਾਂ ''ਤੇ ਨਹੀਂ ਗਿਆ।
ਆਕਟੋਪਸ, ਸ਼ਾਰਕ, ਸ਼ਟਕੋਣ, ਬਾਜ, ਰੋਕਾਕੁਲ ਵਰਗੀਆਂ ਵੱਖ-ਵੱਖ ਪਤੰਗਾਂ ਆਕਾਸ਼ ''ਚ ਉੱਡੀਆਂ ਸਨ। ਵਿਦੇਸ਼ੀ ਪਤੰਗਾਂ ਨਾਲ ਦੇਸੀ ਪਤੰਗਾਂ ਵੀ ਲੋਕਾਂ ''ਚ ਆਕਰਸ਼ਨ ਦਾ ਕੇਂਦਰ ਰਹੀਆਂ। ਇਸ ''ਚ ਸਵਿਟਰਜ਼ਰਲੈਂਡ ਦੇ ਟਾਈ-ਟਾਈ ਮੇਂਟਾ ਪਤੰਗ ਵੱਲ ਲੋਕਾਂ ਦਾ ਵਿਸ਼ੇਸ਼ ਧਿਆਨ ਸੀ। ਇਸ ਪਤੰਗ ਦਾ ਭਾਰ 20 ਕਿਲੋ ਸੀ ਪਰ ਜਦੋਂ ਇਹ ਹਵਾ ''ਚ ਉੱਡਦੀ ਸੀ ਤਾਂ ਇਸ ਦਾ ਭਰਾ 70 ਕਿਲੋ ਹੋ ਜਾਂਦਾ ਸੀ। ਇਸ ਨਾਲ ਇਸ ਪਤੰਗ ਵੱਲ ਲੋਕਾਂ ਦਾ ਰੁਝਾਨ ਵਧ ਦੇਖਿਆ ਗਿਆ। ਦੂਜੇ ਪਾਸੇ ਦੇਸੀ ਪਤੰਗਾਂ ਨੇ ਵੀ ਆਕਰਸ਼ਨ ਜਮਾਏ ਰੱਖਣ ''ਚ ਕੋਈ ਕਸਰ ਬਾਕੀ ਨਹੀਂ ਰੱਖੀ। ਇਸ ''ਚ ਸੂਰਤ ਦੇ ਡਰੀਮ ਗਰੁੱਪ ਵੱਲੋਂ ਬਣਾਈ ਗਈ ਪਤੰਗ ''ਚ ਬਾਂਸੁਰੀ ਵਰਗੇ ਇਸਟਰੂਮੈਂਟ ਨੂੰ ਫਿਟ ਕੀਤਾ ਗਿਆ ਸੀ।


Disha

News Editor

Related News