ਇਕਲੌਤੇ ਬੇਟੇ ਦੇ ਸ਼ਹੀਦ ਹੋਣ ਤੋਂ ਬਾਅਦ, 50 ਦੀ ਉਮਰ ''ਚ ਫਿਰ ਬਣੀ ਮਾਂ

05/27/2016 1:00:07 PM

ਹਾਪੁੜ— ਥਾਣਾ ਸਿੰਭਾਵਲੀ ਦੇ ਜਮਾਲਪੁਰ ਪਿੰਡ ਦੀ ਇਕ 50 ਸਾਲਾ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਔਰਤ ਨੇ ਡੇਢ ਸਾਲ ਪਹਿਲਾਂ ਇਕਲੌਤੇ ਜਵਾਨ ਬੇਟੇ ਨੂੰ ਨਕਸਲੀ ਹਮਲੇ ''ਚ ਗਵਾ ਦਿੱਤਾ। ਮਾਂ ਨੇ ਇਸ ਬੇਟੇ ਦਾ ਨਾਂ ਵੀ ਸ਼ਹੀਦ ਬੇਟੇ ਦੇ ਨਾਂ ''ਤੇ ਰੱਖਿਆ ਹੈ। ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਦੂਜਾ ਬੇਟਾ ਵੀ ਸੈਨਿਕ ਦੇ ਰੂਪ ''ਚ ਦੇਸ਼ ਦੀ ਸੇਵਾ ਕਰਨ। ਜ਼ਿਕਰਯੋਗ ਹੈ ਕਿ 2014 ''ਚ ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ''ਚ ਨਕਸਲੀ ਹਮਲੇ ''ਚ ਸੀ.ਆਰ.ਪੀ.ਐੱਫ. ਦੇ 14 ਜਵਾਨ ਸ਼ਹੀਦ ਹੋ ਗਏ ਸਨ। ਇਸ ''ਚ ਜਨਪਦ ਹਾਪੁੜ ਦੇ ਥਾਣਾ ਸਿੰਭਾਵਲੀ ਖੇਤਰ ਦੇ ਪਿੰਡ ਜਮਾਲਪੁਰ ਦੇ ਧਰਮਪਾਲ ਦਾ ਇਕਲੌਤਾ ਬੇਟਾ ਕੁਲਦੀਪ ਪੂਨੀਆ ਵੀ ਸੀ। ਕੁਲਦੀਪ ਦਾ ਵਿਆਹ ਤੈਅ ਹੋ ਗਿਆ ਸੀ ਪਰ 2 ਹਫਤੇ ਪਹਿਲਾਂ ਹੀ ਉਹ ਸ਼ਹੀਦ ਹੋ ਗਿਆ। ਘਟਨਾ ਦੇ ਕਰੀਬ ਡੇਢ ਸਾਲ ਬਾਅਦ ਸ਼ਹੀਦ ਕੁਲਦੀਪ ਦੀ ਮਾਂ ਬ੍ਰਹਮਾਵਤੀ ਨੇ 50 ਸਾਲ ਦੀ ਉਮਰ ''ਚ ਬੱਚੇ ਨੂੰ ਜਨਮ ਦਿੱਤਾ।
ਧਰਮਪਾਲ ਅਤੇ ਉਨ੍ਹਾਂ ਦੀ ਪਤਨੀ ਨੇ ਆਪਣੇ ਇਸ ਬੇਟੇ ਦਾ ਨਾਂ ਸ਼ਹੀਦ ਬੇਟੇ ਕੁਲਦੀਪ ਦੇ ਨਾਂ ''ਤੇ ਰੱਖਿਆ ਹੈ। ਦੋਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਹ ਬੇਟਾ ਵੀ ਵੱਡਾ ਹੋ ਕੇ ਦੇਸ਼ ਦੀ ਰੱਖਿਆ ਕਰੇਗਾ। ਇਸ ਲਈ ਉਹ ਉਸ ਨੂੰ ਪੜ੍ਹਾ ਲਿਖਾ ਕੇ ਫੌਜ ''ਚ ਭਰਤੀ ਕਰਵਾਉਣਗੇ। ਡਾ. ਵਿਮਲੇਸ਼ ਸ਼ਰਮਾ ਨੇ ਦੱਸਿਆ ਕਿ ਔਰਤ 40 ਸਾਲ ਦੀ ਉਮਰ ''ਚ ਮਾਂ ਨਹੀਂ ਬਣਦੀ ਹੈ ਪਰ 50 ਸਾਲ ਦੀ ਉਮਰ ''ਚ ਮਾਂ ਬਣਨਾ ਤਾਂ ਇਕ ਤਰ੍ਹਾਂ ਨਾਲ ਚਮਤਕਾਰ ਹੈ। ਧਰਮਪਾਲ ਦੇ ਇਕਲੌਤੇ ਬੇਟੇ ਕੁਲਦੀਪ ਪੁਨੀਆ 2009 ''ਚ ਸੀ.ਆਰ.ਪੀ.ਐੱਫ. ''ਚ ਭਰਤੀ ਹੋਇਆ ਸੀ। ਉਨ੍ਹਾਂ ਦਾ ਵਿਆਹ 15 ਦਸੰਬਰ 2014 ਨੂੰ ਹੋਣਾ ਸੀ। ਘਰ ''ਚ ਤਿਆਰੀ ਚੱਲ ਰਹੀਆਂ ਸਨ ਅਤੇ ਕੁਲਦੀਪ 7 ਦਸੰਬਰ ਨੂੰ ਆਪਣੇ ਘਰ ਛੁੱਟੀ ''ਤੇ ਰਿਹਾ ਸੀ। ਦੇਰ ਰਾਤ ਪਿਤਾ ਧਰਮਪਾਲ ਨੂੰ ਸੀ.ਆਰ.ਪੀ.ਐੱਫ. ਦਫ਼ਤਰ ਤੋਂ ਫੋਨ ''ਤੇ ਸੂਚਨਾ ਮਿਲੀ ਕਿ ਕੁਲਦੀਪ ਸ਼ਹੀਦ ਹੋ ਗਏ ਹਨ। ਖੁਸ਼ੀਆਂ ਦਾ ਮਾਹੌਲ ਗਮ ''ਚ ਬਦਲ ਗਿਆ।


Disha

News Editor

Related News