ਨਾਬਾਲਗ ਨੇ ਵਿਅਕਤੀ ਨੂੰ ਬੋਨਟ ’ਤੇ ਬਿਠਾ ਚਲਾਈ BMW ਕਾਰ, ਪੁਣੇ ਕਾਰ ਹਾਦਸੇ ਤੋਂ ਬਾਅਦ ਵਾਇਰਲ ਹੋਈ ਇਹ ਵੀਡੀਓ

05/28/2024 6:07:21 AM

ਠਾਣੇ (ਭਾਸ਼ਾ)– ਇਥੋਂ ਦੇ ਕਲਿਆਣ ਇਲਾਕੇ ’ਚ ਭੀੜ-ਭੜੱਕੇ ਵਾਲੀ ਸੜਕ ’ਤੇ ਇਕ ਨਾਬਾਲਗ ਵਲੋਂ ਬੋਨਟ ’ਤੇ ਇਕ ਵਿਅਕਤੀ ਨੂੰ ਲਿਟਾ ਕੇ ਬੀ. ਐੱਮ. ਡਬਲਿਊ. ਕਾਰ ਚਲਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

ਪੁਲਸ ਨੇ ਸੋਮਵਾਰ ਦੱਸਿਆ ਕਿ ਮਾਮਲੇ ਦਾ ਨੋਟਿਸ ਲੈਂਦਿਆਂ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਨਰਸਿੰਗ ਦੀ ਵਿਦਿਆਰਥਣ ਨੇ ਫਾਹਾ ਲੈ ਕੀਤੀ ਖ਼ੁਦਕੁਸ਼ੀ, ਹਸਪਤਾਲ ’ਚ ਹੀ ਕੀਤੀ ਜੀਵਨ ਲੀਲਾ ਸਮਾਪਤ

ਪੁਲਸ ਮੁਤਾਬਕ ਨਾਬਾਲਗ ਬਿਨਾਂ ਲਾਇਸੈਂਸ ਤੋਂ ਕਾਰ ਚਲਾ ਰਿਹਾ ਸੀ। ਇਹ ਘਟਨਾ ਪੁਣੇ ’ਚ ਇਕ ਨਾਬਾਲਗ ਵਲੋਂ ਪੋਰਸ਼ ਕਾਰ ਚਲਾ ਕੇ 2 ਆਈ. ਟੀ. ਪੇਸ਼ੇਵਰਾਂ ਨੂੰ ਕੁਚਲਣ ਤੋਂ ਬਾਅਦ ਸਾਹਮਣੇ ਆਈ ਹੈ।

ਪੁਲਸ ਨੇ ਬੋਨਟ ’ਤੇ ਲੰਮੇ ਪਏ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਸ਼ੁਭਮ ਮਿੱਤਲ ਵਜੋਂ ਹੋਈ ਹੈ। ਕਾਰ ਚਲਾ ਰਹੇ 17 ਸਾਲਾ ਲੜਕੇ ਵਿਰੁੱਧ ਵੀ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News