ਟਿਕਰੀ ਦੀ ਹੱਦ ਦਾ ਰਾਹ ਖੋਲ੍ਹਣ ਨੂੰ ਲੈ ਕੇ ਬੈਠਕ ਰਹੀ ਬੇਨਤੀਜਾ

Saturday, Oct 30, 2021 - 10:15 AM (IST)

ਟਿਕਰੀ ਦੀ ਹੱਦ ਦਾ ਰਾਹ ਖੋਲ੍ਹਣ ਨੂੰ ਲੈ ਕੇ ਬੈਠਕ ਰਹੀ ਬੇਨਤੀਜਾ

ਬਹਾਦੁਰਗੜ੍ਹ (ਪ੍ਰਵੀਨ)- ਟਿਕਰੀ ਦੀ ਹੱਦ ਤੋਂ ਰਾਹ ਖੋਲ੍ਹਣ ਤੋਂ ਪਹਿਲਾਂ ਸਰਕਾਰੀ ਧਿਰ ਨੇ ਸ਼ੁੱਕਰਵਾਰ ਕਿਸਾਨ ਆਗੂਆਂ ਨਾਲ ਬੈਠਕ ਕੀਤੀ ਪਰ ਇਹ ਬੇਨਤੀਜਾ ਰਹੀ। ਕੋਈ ਵੀ ਫ਼ੈਸਲਾ ਨਹੀਂ ਹੋ ਸਕਿਆ। ਇਸ ਤਰ੍ਹਾਂ ਅਜੇ ਇਥੋਂ ਰਾਹ ਖੁੱਲ੍ਹਣ ਦੀ ਸੰਭਾਵਨਾ ਨਹੀਂ ਹੈ। ਇਸ ਸਬੰਧੀ 6 ਨਵੰਬਰ ਨੂੰ ਸਿੰਘੂ ਦੀ ਹੱਦ ’ਤੇ ਸੰਯੁਕਤ ਕਿਸਾਨ ਮੋਰਚਾ (ਐੱਸ.ਕੇ.ਐੱਮ.) ਦੀ ਹੋਣ ਵਾਲੀ ਬੈਠਕ ’ਚ ਕਿਸਾਨ ਆਗੂ ਵਿਚਾਰ ਵਟਾਂਦਰਾ ਕਰਨਗੇ।

ਇਹ ਵੀ ਪੜ੍ਹੋ : ਜਗਦੀਸ਼ ਟਾਈਟਲਰ ਨੂੰ ਕਾਂਗਰਸ ’ਚ ਵੱਡੀ ਜ਼ਿੰਮੇਵਾਰੀ ਮਿਲਣ ’ਤੇ ਮਨਜਿੰਦਰ ਸਿਰਸਾ ਨੇ ਚੁੱਕੇ ਸਵਾਲ

ਸਰਕਾਰੀ ਪੱਖ ਕਿਸਾਨਾਂ ਕੋਲੋਂ ਪੱਕਾ ਭਰੋਸਾ ਚਾਹੁੰਦਾ ਸੀ ਕਿ ਰਸਤਾ ਖੋਲ੍ਹ ਦਿੱਤਾ ਜਾਏ ਤਾਂ ਜੋ ਦਿੱਲੀ ’ਚ ਜਬਰੀ ਦਾਖਲ ਹੋਣ ਵਰਗੀ ਕੋਈ ਗੱਲ ਨਾ ਹੋਵੇ। ਕਿਸਾਨ ਆਗੂਆਂ ਨੂੰ ਦੱਸਿਆ ਗਿਆ ਕਿ ਹੱਦ ਦੇ ਬੰਦ ਹੋਣ ਕਾਰਨ ਲੱਖਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਉਦਯੋਗਾਂ ਦਾ ਹੁਣ ਤੱਕ 20 ਹਜ਼ਾਰ ਕਰੋੜ ਰੁਪਏ ਤੋਂ ਵਧ ਦਾ ਨੁਕਸਾਨ ਹੋ ਚੁੱਕਾ ਹੈ। ਇਸ ਲਈ ਸ਼ਾਂਤਮਈ ਢੰਗ ਨਾਲ ਰਸਤਾ ਖੋਲ੍ਹਣਾ ਜ਼ਰੂਰੀ ਹੈ ਪਰ ਕਿਸਾਨ ਆਗੂ ਸਿਰਫ 5 ਫੁੱਟ ਦਾ ਰਾਹ ਦੇਣ ਲਈ ਤਿਆਰ ਹੋਏ। ਉਨ੍ਹਾਂ ਕਿਹਾ ਕਿ ਸਵੇਰੇ 10 ਵਜੇ ਤੋਂ 2 ਵ੍ਹਲੀਰਾਂ, ਛੋਟੇ ਆਟੋ ਰਿਕਸ਼ਾ ਅਤੇ ਐਂਬੂਲੈਂਸਾਂ ਨੂੰ ਹੀ ਰਾਹ ਦੇ ਸਕਦੇ ਹਨ। ਕਿਸਾਨਾਂ ਨੇ ਕਿਹਾ ਕਿ ਕਮਰਸ਼ੀਅਲ ਮੋਟਰ ਗੱਡੀਆਂ ਦੇ ਆਉਣ-ਜਾਣ ਨਾਲ ਵੀਰਵਾਰ ਵਰਗਾ ਹਾਦਸਾ ਵਾਪਰਨ ਦਾ ਡਰ ਰਹੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਇਸ ਬੈਠਕ ਵਿਚ ਹੋਈ ਗੱਲਬਾਤ ਦਾ ਵੇਰਵਾ 6 ਨਵੰਬਰ ਨੂੰ ਸਿੰਘੂ ਦੀ ਹੱਦ ’ਤੇ ਹੋਣ ਵਾਲੀ ਸਾਂਝੇ ਕਿਸਾਨ ਮੋਰਚਾ ਦੀ ਬੈਠਕ ’ਚ ਰੱਖਣਗੇ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ਲਾਠੀਚਾਰਜ: ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਅਤੇ ਸੰਘ ’ਤੇ ਲਾਏ ਗੰਭੀਰ ਇਲਜ਼ਾਮ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News