ਚਾਹ ਦਾ ਸ਼ੌਂਕੀਨ ਪਤੀ, ਤਲਾਕ ਤੱਕ ਪਹੁੰਚ ਗਈ ਗੱਲ; ਜਾਣੋ ਪੂਰਾ ਮਾਮਲਾ
Sunday, Oct 06, 2024 - 05:58 PM (IST)

ਆਗਰਾ- ਆਗਰਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਹਿਰੀ ਪਤੀ ਚਾਹ ਪੀਣ ਦਾ ਸ਼ੌਂਕੀਨ ਅਤੇ ਪਿੰਡ ਤੋਂ ਆਈ ਨਵਵਿਆਹੁਤਾ ਨੂੰ ਗਰਮ ਦੁੱਧ ਪਸੰਦ ਸੀ। ਪਤੀ ਨੇ ਪਤਨੀ 'ਤੇ ਵੀ ਚਾਹ ਦੀ ਆਦਤ ਪਾਉਣ ਦਾ ਦਬਾਅ ਬਣਾਇਆ। ਮਾਮਲਾ ਬਹਿਸ ਤੋਂ ਬਾਅਦ ਵਿਵਾਦ 'ਚ ਬਦਲ ਗਿਆ। ਪਤਨੀ ਸਹੁਰਾ ਘਰ ਛੱਡ ਪੇਕੇ ਆ ਗਈ। ਪਰਿਵਾਰ ਐਡਵਾਇਜ਼ਰੀ ਕੇਂਦਰ 'ਚ ਸ਼ਨੀਵਾਰ ਨੂੰ 35 ਜੋੜਿਆਂ ਵਿਚਾਲੇ ਕਾਊਂਸਲਿੰਗ ਕਰ ਕੇ 19 ਮਾਮਲਿਆਂ 'ਚ ਸੁਲਾਹ ਕਰਵਾ ਕੇ ਪਤੀ-ਪਤਨੀ ਨੂੰ ਭੇਜ ਦਿੱਤਾ ਗਿਆ।
ਕਾਊਂਸਲਰ ਡਾ. ਸਤੀਸ਼ ਖਿਰਵਾਰ ਨੇ ਦੱਸਿਆ ਕਿ ਇਕ ਜੋੜੇ ਦਾ ਵਿਆਹ ਇਸੇ ਸਾਲ ਅਪ੍ਰੈਲ 'ਚ ਹੋਇਆ ਸੀ। ਪਤੀ ਨੂੰ ਦਿਨ 'ਚ ਕਈ ਵਾਰ ਚਾਹ ਪੀਣ ਦੀ ਆਦਤ ਹੈ ਅਤੇ ਪਤਨੀ ਨੂੰ ਗਰਮ ਦੁੱਧ ਪਸੰਦ ਹੈ। ਪਤਨੀ ਨੇ ਦੱਸਿਆ ਕਿ ਪਤੀ ਨੂੰ ਉਹ ਚਾਹ ਬਣਾ ਕੇ ਦਿੰਦੀ ਹੈ ਪਰ ਜਦੋਂ ਉਹ ਦੁੱਧ ਪੀਣਾ ਚਾਹੁੰਦੀ ਹੈ ਤਾਂ ਪਤੀ ਖਰਚ ਵੱਧ ਹੋਣ ਦੀ ਗੱਲ ਕਹਿ ਕੇ ਚਾਹ ਦੀ ਆਦਤ ਪਾਉਣ ਦਾ ਦਬਾਅ ਬਣਾਉਂਦਾ ਹੈ। ਕਾਊਂਸਲਿੰਗ ਦੌਰਾਨ ਪਤੀ ਦੇ ਭਵਿੱਖ 'ਚ ਪਤਨੀ 'ਤੇ ਚਾਹ ਪੀਣ ਦਾ ਦਬਾਅ ਨਾ ਪਾਉਣ ਦਾ ਵਾਅਦਾ ਕੀਤਾ ਅਤੇ ਦੋਵੇਂ ਇਕੱਠੇ ਰਹਿਣ ਲਈ ਤਿਆਰ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8