ਇਕ ਅਗਸਤ ਤੋਂ ਸ਼ੁਰੂ ਹੋਵੇਗੀ ਕਿੰਨਰ ਕੈਲਾਸ਼ ਯਾਤਰਾ, ਇਕ ਦਿਨ ''ਚ ਜਾ ਸਕਣਗੇ ਇੰਨੇ ਸ਼ਰਧਾਲੂ

07/05/2022 1:06:26 PM

ਰਿਕਾਂਗਪਿਓ- ਕੋਰੋਨਾ ਕਾਰਨ 2 ਸਾਲ ਤੋਂ ਬੰਦ ਪਏ ਪ੍ਰਸਿੱਧ ਕਿੰਨਰ ਕੈਲਾਸ਼ ਯਾਤਰਾ ਸ਼ੁਰੂ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਕਸ ਲਈ ਹੈ। ਪ੍ਰਸ਼ਾਸਨ ਵਲੋਂ ਆਉਣ ਵਾਲੀ 1 ਤੋਂ 15 ਅਗਸਤ ਤੱਕ ਕਿੰਨਰ ਕੈਲਾਸ਼ ਯਾਤਰਾ ਨੂੰ ਬਹਾਲ ਕੀਤਾ ਜਾਵੇਗਾ। ਇਸ ਗੱਲ ਦੀ ਜਾਣਕਾਰੀ ਐੱਸ.ਡੀ.ਐੱਮ. ਕਲਪਾ ਡਾ. ਮੇਜਰ ਸ਼ਸ਼ਾਂਕ ਗੁਪਤਾ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਇਸ ਵਾਰ ਪ੍ਰਸ਼ਾਸਨ ਵਲੋਂ ਪੁਖਤਾ ਪ੍ਰਬੰਧ ਕੀਤੇ ਜਾਣਗੇ, ਜਿਸ 'ਚ ਯਾਤਰੀ ਅਤੇ ਸ਼ਰਧਾਲੂਆਂ ਤੋਂ ਉਨ੍ਹਾਂ ਨੇ ਸਹਿਯੋਗ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਹਮੇਸ਼ਾ ਯਾਤਰੀਆਂ ਦਾ ਰਜਿਸਟਰੇਸ਼ਨ ਨਹੀਂ ਹੋਣ ਨਾਲ ਕੋਈ ਬੀਮਾਰ ਹੋ ਜਾਵੇ ਜਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋ ਜਾਵੇ ਤਾਂ ਪ੍ਰਸ਼ਾਸਨ ਨੂੰ ਬਚਾਅ ਕੰਮ ਕਰਨ 'ਚ ਪਰੇਸ਼ਾਨੀ ਪੇਸ਼ ਆਉਂਦੀ ਹੈ।

ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਤੈਅ ਯਾਤਰਾ ਦੌਰਾਨ ਤੰਗਲਿੰਗ 'ਚ ਹੀ ਯਾਤਰੀਆਂ ਦਾ ਰਜਿਸਟਰੇਸ਼ਨ ਦੇ ਨਾਲ ਮੈਡੀਕਲ ਚੈਕਅੱਪ ਕਰਵਾਇਆ ਜਾਵੇਗਾ। ਯਾਤਰਾ ਦੀ ਸ਼ੁਰੂਆਤ ਵੀ ਇਕਮਾਤਰ ਤੰਗਲਿੰਗ ਪਿੰਡ ਤੋਂ ਹੀ ਹੋਵੇਗੀ, ਜਦੋਂ ਕਿ ਯਾਤਰੀਆਂ ਨੂੰ ਪੁਰਬਨੀ ਜਾਂ ਰਿੱਬਾ ਤੋਂ ਯਾਤਰਾ ਕਰਨ 'ਤੇ ਪਾਬੰਦੀ ਰਹੇਗੀ, ਜਦੋਂ ਕਿ ਗਣੇਸ਼ ਪਾਰਕ ਸਮੇਤ ਗੁਫ਼ਾ 'ਚ ਆਕਸੀਜਨ ਸਿਲੰਡਰ ਵੀ ਮੁਹੱਈਆ ਕਰ ਦਿੱਤੇ ਜਾਣਗੇ ਤਾਂ ਕਿ ਜ਼ਰੂਰਤ ਪੈਣ 'ਤੇ ਯਾਤਰੀਆਂ ਨੂੰ ਆਕਸੀਜਨ ਪ੍ਰਾਪਤ ਹੋ ਸਕੇ। ਇਸ ਦੇ ਅਧੀਨ ਯਾਤਰਾ ਦੌਰਾਨ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਰਹੇਗੀ, ਜਿਸ ਦੀ ਚੈਕਿੰਗ ਯਾਤਰਾ ਸ਼ੁਰੂ ਹੋਣ ਵਾਲੇ ਸਥਾਨ, ਤੰਗਲਿੰਗ 'ਚ ਹੀ ਕੀਤੀ ਜਾਵੇਗੀ। ਪ੍ਰਸ਼ਾਸਨ ਵਲੋਂ ਪ੍ਰਤੀ ਦਿਨ 75 ਯਾਤਰੀਆਂ ਨੂੰ ਹੀ ਯਾਤਰਾ ਦੀ ਮਨਜ਼ੂਰੀ ਹੋਵੇਗੀ, ਜਿਸ ਦੀ ਰਜਿਸਟਰੇਸ਼ਨ ਤੰਗਲਿੰਗ 'ਚ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਯਾਤਰੀਆਂ ਦੇ ਕਿੰਨਰ ਕੈਲਾਸ਼ ਯਾਤਰਾ 'ਚ ਨਿਕਲਣ ਨਾਲ ਗੁਫ਼ਾ 'ਚ ਯਾਤਰੀਆਂ ਨੂੰ ਰਹਿਣ ਦੀ ਸਮੱਸਿਆ ਹੁੰਦੀ ਹੈ, ਜਿਸ ਕਾਰਨ ਪ੍ਰਸ਼ਾਸਨ ਨੇ ਹਰ ਦਿਨ 75 ਯਾਤਰੀਆਂ ਨੂੰ ਹੀ ਯਾਤਰਾ ਦੀ ਮਨਜ਼ੂਰੀ ਦੇਣ ਦਾ ਫ਼ੈਸਲਾ ਲਿਆ ਹੈ।


DIsha

Content Editor

Related News