ਪਤਨੀ ਨੂੰ ਗੋਦ ''ਚ ਲੈ ਕੇ ਮਦਦ ਮੰਗਦਾ ਰਿਹਾ ਪਤੀ, ਲੋਕ ਬਣਾਉਂਦੇ ਰਹੇ ਵੀਡੀਓ

02/28/2017 5:00:50 PM

ਸੂਰਤ— ਗੁਜਰਾਤ ਦੇ ਸੂਰਤ ''ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਤੀ ਨਾਲ ਜਾ ਰਹੀ ਇਕ ਔਰਤ ਨੂੰ ਹਮਲਾਵਰ ਨੇ ਸ਼ਰੇਆਮ ਚਾਕੂ ਮਾਰ ਦਿੱਤਾ। ਪਤਨੀ ਨੂੰ ਹਸਪਤਾਲ ਲਿਜਾਉਣ ਲਈ ਪਤੀ ਗੁਹਾਰ ਲਾਉਂਦਾ ਰਿਹਾ ਪਰ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਅੰਤ ''ਚ ਜ਼ਿੰਦਗੀ ਅਤੇ ਮੌਤ ਨਾਲ ਲੜਦੇ ਹੋਏ ਔਰਤ ਨੇ ਪਤੀ ਦੀਆਂ ਬਾਂਹਾਂ ''ਚ ਦਮ ਤੋੜ ਦਿੱਤਾ। ਇਹ ਘਟਨਾ ਸੂਰਤ ਦੇ ਪੰਡੇਸਰਾ ਖੇਤਰ ''ਚ ਵਾਪਰੀ। ਪੀੜਤਾ ਦੀ ਪਛਾਣ ਅਨੀਤਾ ਦੇ ਰੂਪ ''ਚ ਹੋਈ ਹੈ। ਪਤਨੀ ਦੇ ਉੱਪਰ ਹੋਏ ਹਮਲੇ ਤੋਂ ਬਾਅਦ ਪਤੀ ਲੋਕਾਂ ਦੇ ਸਾਹਮਣੇ ਰੋ-ਰੋ ਕੇ ਐਂਬੂਲੈਂਸ ਬੁਲਾਉਣ ਦੀ ਗੁਹਾਰ ਲਾਉਂਦਾ ਰਿਹਾ ਪਰ ਉੱਥੋਂ ਲੰਘ ਰਹੇ ਕਿਸੇ ਵੀ ਵਿਅਕਤੀ ਨੇ ਉਸ ਦੀ ਮਦਦ ਨਹੀਂ ਕੀਤੀ।
ਇਨਸਾਨੀਅਤ ਉਦੋਂ ਜ਼ਿਆਦਾ ਸ਼ਰਮਸਾਰ ਹੋ ਗਈ ਜਦੋਂ ਲੋਕ ਜੋੜੇ ਦੀ ਮਦਦ ਕਰਨ ਦੀ ਬਜਾਏ ਉੱਥੇ ਪੜ੍ਹੇ ਹੋ ਕੇ ਇਸ ਘਟਨਾ ਦਾ ਵੀਡੀਓ ਬਣਾਉਣ ਲੱਗੇ। ਅਨੀਤਾ ''ਤੇ ਹਮਲਾ ਕਰਨ ਵਾਲਾ ਹਮਲਾਵਰ ਔਰਤ ਦਾ ਰਿਸ਼ਤੇਦਾਰ ਹੈ। ਪੁਲਸ ਨੂੰ ਸ਼ੱਕ ਹੈ ਕਿ ਹਮਲੇ ਦੇ ਪਿੱਛੇ ਦਾ ਕਾਰਨ ਸੰਪਤੀ ਵਿਵਾਦ ਹੈ। ਅਨੀਤਾ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਦੋਸ਼ੀ ਕਾਫੀ ਸਮੇਂ ਤੋਂ ਸੰਪਤੀ ''ਚ ਆਪਣਾ ਹਿੱਸਾ ਮੰਗ ਰਿਹਾ ਸੀ ਅਤੇ ਅਨੀਤਾ ਨੂੰ ਘਰ ਛੱਡ ਕੇ ਜਾਣ ਦੀ ਧਮਕੀ ਦੇ ਰਿਹਾ ਸੀ। ਇਸ ਕਾਰਨ ਦੋਸ਼ੀ ਨੇ ਅਨੀਤਾ ਨੂੰ ਨਿਸ਼ਾਨਾ ਬਣਾਇਆ।
ਪੁਲਸ ਥਾਣੇ ''ਚ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਹੋ ਗਈ ਹੈ। ਸੂਰਤ ਦੇ ਡੀ.ਸੀ.ਪੀ. ਐੱਮ.ਐੱਸ. ਬਾਵੋਰ ਨੇ ਕਿਹਾ ਕਿ ਜਾਂਚ ਜਾਰੀ ਹੈ, ਫਿਲਹਾਲ ਦੋਸ਼ੀ ਫਰਾਰ ਹੈ। ਜ਼ਿਕਰਯੋਗ ਹੈ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਇਸ ਤਰ੍ਹਾਂ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁਕੇ ਹਨ। ਜਦੋਂ ਪੀੜਤ ਸੜਕ ''ਤੇ ਤੜਫਦਾ ਰਿਹਾ ਅਤੇ ਲੋਕ ਉਸ ਦੀ ਮਦਦ ਕਰਨ ਦੀ ਬਜਾਏ ਤਮਾਸ਼ਾ ਦੇਖਦੇ ਰਹੇ।


Disha

News Editor

Related News