ਪਤੀ ਨੇ ਦੋਸਤਾਂ ਨਾਲ ਮਿਲ ਕੇ ਪਤਨੀ ਦੇ ਪ੍ਰੇਮੀ ਨੂੰ ਲਾਇਆ ਟਿਕਾਣੇ, ਕਤਲ ਕਰ ਕੇ ਲਾਸ਼ ਨੂੰ ਜ਼ਮੀਨ ''ਚ ਦਫ਼ਨਾਇਆ
Tuesday, Jul 09, 2024 - 05:00 AM (IST)
ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਆਗਰਾ ਵਿਚ ਇਕ ਵਿਅਕਤੀ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੀ ਪਤਨੀ ਦੇ ਪ੍ਰੇਮੀ ਦੀ ਹੱਤਿਆ ਕਰ ਕੇ ਲਾਸ਼ ਨੂੰ ਜ਼ਮੀਨ ਵਿਚ ਦਫ਼ਨਾ ਦਿੱਤਾ। ਸੋਮਵਾਰ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਨੇ ਦੱਸਿਆ ਕਿ ਇਸ ਮਹੀਨੇ ਪੁਰਾਣੇ ਕਤਲ ਮਾਮਲੇ 'ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਜ਼ਮੀਨ 'ਚ ਦੱਬਿਆ ਮ੍ਰਿਤਕ ਦਾ ਪਿੰਜਰ ਬਰਾਮਦ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਪੁਲਸ ਮੁਤਾਬਕ ਏਟਾ ਜ਼ਿਲ੍ਹੇ ਦਾ ਰਹਿਣ ਵਾਲਾ ਦਲੀਪ ਇਕ ਮਹੀਨੇ ਤੋਂ ਲਾਪਤਾ ਸੀ ਅਤੇ ਉਸ ਦੀ ਮਾਂ ਨੀਰਜਾ ਦੇਵੀ ਨੇ ਸਕੀਟ ਪੁਲਸ ਸਟੇਸ਼ਨ 'ਚ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੇ ਦੱਸਿਆ ਕਿ ਨੌਜਵਾਨ ਦੀ ਆਖਰੀ ਲੋਕੇਸ਼ਨ ਤਾਜਗੰਜ, ਆਗਰਾ 'ਚ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਐਤਵਾਰ ਦੇਰ ਰਾਤ ਆਗਰਾ ਆਈ ਅਤੇ ਦੋਸ਼ੀ ਗੋਵਿੰਦਾ ਨੂੰ ਹਿਰਾਸਤ 'ਚ ਲੈ ਲਿਆ ਅਤੇ ਸਖਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਪੁਲਸ ਨੇ ਮੁਲਜ਼ਮਾਂ ਦੀ ਸੂਚਨਾ ’ਤੇ ਤਾਜਗੰਜ ਦੇ ਪਿੰਡ ਅਕਬਰਪੁਰ ਤੋਂ ਪਿੰਜਰ ਬਰਾਮਦ ਕੀਤਾ।
ਇਹ ਵੀ ਪੜ੍ਹੋ : ਮੁੰਬਈ BMW ਕੇਸ 'ਚ ਸ਼ਿਵ ਸੈਨਾ ਆਗੂ ਨੂੰ ਮਿਲੀ ਜ਼ਮਾਨਤ, ਪੁੱਤ ਮਿਹਿਰ ਸ਼ਾਹ ਹਾਲੇ ਤਕ ਫ਼ਰਾਰ
ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਦਲੀਪ ਵਜੋਂ ਹੋਈ ਹੈ। ਤਾਜਗੰਜ ਥਾਣੇ ਦੇ ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਇਸ਼ਾਰੇ ’ਤੇ ਪੁਲਸ ਨੇ ਜੇਸੀਬੀ ਮਸ਼ੀਨ ਨਾਲ ਜ਼ਮੀਨ ਪੁੱਟ ਕੇ ਪਿੰਜਰ ਬਰਾਮਦ ਕਰਕੇ ਜਾਂਚ ਲਈ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦਲੀਪ ਦੇ ਦੋਸ਼ੀ ਦੀ ਪਤਨੀ ਨਾਲ ਪ੍ਰੇਮ ਸਬੰਧ ਸਨ। ਅਧਿਕਾਰੀ ਨੇ ਦੱਸਿਆ ਕਿ ਦਲੀਪ 5 ਜੂਨ ਨੂੰ ਦੋਸ਼ੀ ਦੀ ਪਤਨੀ ਨੂੰ ਮਿਲਣ ਤਾਜਗੰਜ ਆਇਆ ਸੀ ਅਤੇ ਉਸੇ ਰਾਤ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਪਿੰਡ ਅਕਬਰਪੁਰ 'ਚ ਦਫ਼ਨਾਇਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e