ਰੱਖਿਆ ਮੰਤਰਾਲਾ ਦੀ ਮਹਿਲਾ ਮੁਲਾਜ਼ਮ ਦੇ ਘਰ ਹੋਈ ਭੰਨਤੋੜ
Sunday, Oct 26, 2025 - 11:35 AM (IST)
ਨੈਸ਼ਨਲ ਡੈਸਕ - ਰੱਖਿਆ ਮੰਤਰਾਲਾ ’ਚ ਕੰਮ ਕਰਨ ਵਾਲੀ ਇਕ ਔਰਤ ਦੇ ਘਰ ਦਾ ਤਾਲਾ ਤੋੜ ਕੇ ਘਰ ਅੰਦਰ ਦਾਖਲ ਹੋ ਕੇ ਭੰਨਤੋੜ ਕਰਨ ਤੇ ਕੱਪੜਿਆਂ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਰ ’ਚੋਂ ਲੱਖਾਂ ਦੇ ਗਹਿਣੇ ਵੀ ਗਾਇਬ ਹਨ। ਔਰਤ ਨੇ ਆਪਣੇ ਸਾਬਕਾ ਲਿਵ-ਇਨ ਪਾਰਟਨਰ ’ਤੇ ਇਸ ਅਪਰਾਧ ’ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਪਣੀ ਸ਼ਿਕਾਇਤ ’ਚ ਔਰਤ ਨੇ ਦੱਸਿਆ ਕਿ ਉਹ ਮੋਤੀ ਬਾਗ ਇਲਾਕੇ ’ਚ ਰਹਿੰਦੀ ਹੈ ਅਤੇ ਰੱਖਿਆ ਮੰਤਰਾਲਾ ’ਚ ਕੰਮ ਕਰਦੀ ਹੈ। ਉਸ ਦੇ ਪਤੀ ਨਾਲ ਤਲਾਕ ਦਾ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ।
ਉਸ ਦਾ ਪੁੱਤਰ ਆਪਣੇ ਪਿਤਾ ਭਾਵ ਮੇਰੇ ਛੱਡੇ ਹੋਏ ਪਤੀ ਨਾਲ ਰਹਿ ਰਿਹਾ ਹੈ। 20 ਅਕਤੂਬਰ ਨੂੰ, ਜਦੋਂ ਉਸ ਦਾ ਪੁੱਤਰ ਬੀਮਾਰ ਹੋ ਗਿਆ ਤਾਂ ਉਹ ਉਸ ਨੂੰ ਮਿਲਣ ਗਈ। ਉਸ ਦੀ ਹਾਲਤ ਵੇਖ ਕੇ ਉਹ ਕੁਝ ਦਿਨ ਉੱਥੇ ਹੀ ਰਹੀ। 23 ਅਕਤੂਬਰ ਨੂੰ ਉਹ ਘਰ ਵਾਪਸ ਆਈ ਤਾਂ ਤਾਲਾ ਟੁੱਟਿਆ ਹੋਇਆ ਮਿਲਿਆ। ਘਰ ਦੇ ਅੰਦਰ ਸਾਰਾ ਸਮਾਨ ਤਹਿਸ-ਨਹਿਸ ਸੀ। ਕੁਝ ਸਾਮਾਨ ਚੋਰੀ ਵੀ ਹੋ ਗਿਆ ਸੀ।
