ਹਰਿਆਣੇ ਦੀ ਬੇਟੀ ਹੀ ਨਹੀਂ ਬੇਟੇ ਨੇ ਵੀ ਕੀਤਾ ਸੂਬੇ ਨਾ ਨਾਮ ਰੌਸ਼ਨ, ਦੁਬਈ ''ਚ ਜਿੱਤਿਆ ਦੰਗਲ

11/20/2017 8:13:04 AM

ਸੋਨੀਪਤ — ਕਈ ਵਾਰ ਭਾਰਤ ਕੇਸਰੀ ਅਤੇ ਹਿੰਦ ਕੇਸਰੀ ਦਾ ਖਿਤਾਬ ਜਿੱਤ ਚੁੱਕੇ ਸੋਨੀਪਤ ਦੇ ਕ੍ਰਿਸ਼ਨ ਪਹਿਲਵਾਨ ਨੇ ਪਾਕਿਸਤਾਨੀ ਪਹਿਲਵਾਨ ਨੂੰ ਸਿਰਫ 2 ਮਿੰਟ 'ਚ ਚਿੱਤ ਕਰਕੇ ਵਿਜੇਤਾ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਸਪੋਰਟਸ ਅਥਾਰਟੀ ਅਤੇ ਇਸਦੇ ਪਿੰਡ ਵਿਚ ਖੁਸ਼ੀ ਦੀ ਲਹਿਰ ਦੌੜ ਰਹੀ ਹੈ। ਜ਼ਿਕਰਯੋਗ ਹੈ ਕਿ ਦੁਬਈ 'ਚ 17 ਨਵੰਬਰ ਨੂੰ ਭਾਰਤ-ਪਾਕਿ ਵਿਚਕਾਰ ਕੁਸ਼ਤੀ ਚੈਂਪੀਅਨਸ਼ਿਪ ਆਯੋਜਿਤ ਕੀਤੀ ਗਈ। ਇਸ 'ਚ ਭਾਰਤ ਵਲੋਂ ਚੌਹਾਨ ਜੋਸ਼ੀ ਸਥਿਤ ਇੰਡੀਆ ਸਪੋਰਟਸ ਅਥਾਰਟੀ ਵਲੋਂ ਭਾਰਤ ਕੇਸਰੀ ਪਹਿਲਵਾਨ ਕ੍ਰਿਸ਼ਨ ਸਰੋਹਾ ਦੀ ਚੌਣ ਕੀਤੀ ਗਈ। 
ਕ੍ਰਿਸ਼ਨ ਸਰੋਹਾ ਦੀ ਚੋਣ ਫ੍ਰੀ ਸਟਾਈਲ ਕੁਸ਼ਤੀ ਦੇ 112 ਕਿਲੋ ਗਰਾਮ ਭਾਰ 'ਚ ਕੀਤੀ ਗਈ। ਕ੍ਰਿਸ਼ਣ ਮੂਲ ਰੂਪ 'ਚ ਪਿੰਡ ਬੈਂਯਾਪੁਰ ਦਾ ਰਹਿਣ ਵਾਲਾ ਹੈ ਅਤੇ ਉਹ ਬੀਤੇ ਕਈ ਸਾਲਾਂ ਤੋਂ ਭਾਰਤੀ ਖੇਡ ਅਥਾਰਟੀ ਵਿਚ ਅਭਿਆਸ ਕਰ ਰਿਹਾ ਹੈ। ਕਾਮਨਵੈਲਥ ਚੈਂਪੀਅਨਸ਼ਿਪ ਵਿਚ ਕ੍ਰਿਸ਼ਨਾ ਸਰੋਹਾ ਸਿਲਵਰ ਮੈਡਲ ਜੇਤੂ ਹੈ। ਰਾਸ਼ਟਰੀ ਕੁਸ਼ਤੀ ਚੈਂਪਿਅਨਸ਼ਿਪ ਵਿਚ ਵੀ ਕ੍ਰਿਸ਼ਨਾ ਗੋਲਡ ਮੈਡਲ ਜਿੱਤ ਚੁੱਕਾ ਹੈ। ਹੋਰ 'ਤੇ ਹੋਰ ਪਹਿਲਵਾਨ ਕ੍ਰਿਸ਼ਨਾ 17 ਵਾਰ ਭਾਰਤ ਕੇਸਰੀ ਪਹਿਲਵਾਨ ਦਾ ਖਿਤਾਬ ਵੀ ਆਪਣੇ ਨਾਂ ਕਰ ਚੁੱਕਾ ਹੈ। 
ਭਾਰਤ-ਪਾਕਿਸਤਾਨ ਦੇ ਵਿਚਕਾਰ ਹੋਣ ਵਾਲੀ ਕੁਸ਼ਤੀ ਚੈਂਪੀਅਨਸ਼ਿਪ 'ਚ ਕਿਸ਼ਨਾ ਦਾ ਮੁਕਾਬਲਾ ਪਾਕਿਸਤਾਨ ਦੇ ਮੂਰੀ ਪਹਿਲਵਾਨ ਦੇ ਨਾਲ ਹੋਇਆ। ਦੁਬਈ ਤੋਂ ਫੋਨ 'ਤੇ ਗੱਲਬਾਤ ਦੌਰਾਨ ਕ੍ਰਿਸ਼ਨ ਨੇ ਦੱਸਿਆ ਕਿ ਦੇਸ਼ ਦਾ ਨਾਂ ਪੂਰੀ ਦੁਨੀਆਂ 'ਚ ਚਮਕਾਉਣਾ ਹੀ ਉਨ੍ਹਾਂ ਦਾ ਮੁੱਖ ਟੀਚਾ ਸੀ, ਜੋ ਕਿ ਉਨ੍ਹਾਂ ਨੇ ਪੂਰਾ ਕਰ ਲਿਆ ਹੈ। ਪਾਕਿਸਤਾਨ ਨੂੰ ਹਰਾ ਕੇ ਕ੍ਰਿਸ਼ਨਾ ਨੇ ਆਪਣਾ ਨਾਮ ਭਾਰਤ ਦੇ ਇਤਿਹਾਸ ਦੇ ਪੰਨਿਆ 'ਤੇ ਸੁਨਹਿਰੀ ਅੱਖਰਾਂ ਨਾਲ ਦਰਜ ਕਰਵਾ ਲਿਆ ਹੈ।


Related News