ਬੀਮਾਧਾਰਕਾਂ ਲਈ ਵੱਡੀ ਖੁਸ਼ਖਬਰੀ, ਹੁਣ ਇਨ੍ਹਾਂ ਬੀਮਾਰੀਆਂ 'ਤੇ ਵੀ ਮਿਲੇਗਾ 'ਹੇਲਥ ਕਵਰ'

10/01/2019 2:04:36 PM

ਨਵੀਂ ਦਿੱਲੀ — ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (ਆਈਆਰਡੀਏ) ਨੇ ਬੀਮਾਧਾਰਕ ਵਿਅਕਤੀਆਂ ਨੂੰ ਭਾਰੀ ਲਾਭ ਦੇਣ ਲਈ ਨਿਯਮਾਂ 'ਚ ਕੁਝ ਬਦਲਾਅ ਕੀਤੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਬੀਮਾ ਕੰਪਨੀਆਂ ਹੁਣ ਕੰਮ ਵਾਲੀ ਥਾਂ ਤੇ ਜੋਖਮ ਭਰਪੂਰ ਗਤੀਵਿਧੀਆਂ ਅਤੇ ਆਰਟੀਫਿਸ਼ਿਅਲ ਲਾਈਫ ਮੇਨਟੇਨੇਂਸ ਕਾਰਨ ਹੋਣ ਵਾਲੀਆਂ ਬੀਮਾਰੀਆਂ, ਮਾਨਸਿਕ ਰੋਗਾਂ, ਉਮਰ ਨਾਲ ਸਬੰਧਤ ਬਿਮਾਰੀ ਅਤੇ ਜਮਾਂਦਰੂ ਬਿਮਾਰੀ ਨੂੰ ਹੇਲਥ ਕਵਰ ਤੋਂ ਬਾਹਰ ਨਹੀਂ ਰੱਖ ਸਕਣਗੀਆਂ। 

ਫੈਕਟਰੀ ਕਰਮਚਾਰੀਆਂ ਨੂੰ ਮਿਲੀ ਰਾਹਤ

ਇਸ ਮਾਮਲੇ 'ਚ ਇਰਡਾ ਦਾ ਕਹਿਣਾ ਹੈ ਕਿ ਹੁਣ ਤੋਂ ਕੈਟਰੈਕਟ ਸਰਜਰੀ, ਨੀ-ਕੈਪ ਰਿਪਲੇਸਮੈਂਟ, ਐਲਜ਼ਾਇਮਰ ਅਤੇ ਪਾਰਕਿਸਨਸ ਵਰਗੀਆਂ ਉਮਰ ਨਾਲ ਸਬੰਧਿਤ ਬਿਮਾਰੀਆਂ ਵੀ ਕਵਰ ਅਧੀਰ ਹੋਣਗੀਆਂ। ਫੈਕਟਰੀ ਕਰਮਚਾਰੀਆਂ ਲਈ ਵੀ ਨਵੀਂ ਗਾਈਡਲਾਈਨ ਜਾਰੀ ਕੀਤੀ ਗਈ ਹੈ। ਖਤਰਨਾਕ ਰਸਾਇਣ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ 'ਤੇ ਲੰਮੇ ਸਮੇਂ 'ਚ ਬੁਰਾ ਪੈਂਦਾ ਹੈ ਇਸ ਲਈ ਹੁਣ ਉਨ੍ਹਾਂ ਦੇ ਸਾਹ ਅਤੇ ਚਮੜੀ ਨਾਲ ਸਬੰਧਿਤ ਇਲਾਜ ਤੋਂ ਇਨਕਾਰ ਨਹੀਂ ਕੀਤਾ ਜਾ ਸਕੇਗਾ। 

ਜੇਕਰ ਕਿਸੇ ਕਰਮਚਾਰੀ ਦਾ ਇਕ ਕੰਪਨੀ ਕੋਂ ਦੂਜੀ ਕੰਪਨੀ 'ਚ ਟਰਾਂਸਫਰ ਹੁੰਦਾ ਹੈ ਅਤੇ ਉਸਨੇ ਵੇਟਿੰਗ ਪੀਰੀਅਡ ਦਾ ਇਕ ਹਿੱਸਾ ਪੂਰਾ ਕਰ ਲਿਆ ਹੈ ਤਾਂ ਨਵੀਂ ਕੰਪਨੀ ਵਲੋਂ ਕਰਮਚਾਰੀ 'ਤੇ ਸਿਰਫ ਐਨਐਕਸਫਾਇਰਡ ਵੇਟਿੰਗ ਪੀਰੀਅਡ ਹੀ ਲਾਗੂ ਹੋਵੇਗਾ।

ਜੇ ਬੀਮਾ ਕੰਪਨੀ ਮਿਰਗੀ, ਗੁਰਦੇ, ਐੱਚਆਈਵੀ ਜਿਹੀ ਗੰਭੀਰ ਬਿਮਾਰੀ ਨੂੰ ਕਵਰ ਨਹੀਂ ਕਰਨਾ ਚਾਹੁੰਦੀ, ਤਾਂ ਇਸਦੇ ਲਈ ਵਿਸ਼ੇਸ਼ ਸ਼ਬਦ ਇਸਤੇਮਾਲ ਹੋਵੇਗਾ। ਅਜਿਹੀ ਸਥਿਤੀ 'ਚ 30 ਦਿਨਾਂ ਤੋਂ ਇਕ ਸਾਲ ਤੱਕ ਦਾ ਇਕ ਵੇਟਿੰਗ ਪੀਰੀਅਡ ਹੋਵੇਗਾ, ਜਿਸ ਤੋਂ ਬਾਅਦ ਫਿਰ ਤੋਂ ਕਵਰ ਸ਼ੁਰੂ ਹੋਵੇਗਾ।

ਇਸ ਨੂੰ ਧਿਆਨ ਵਿਚ ਰੱਖੋ

ਇਹ ਉਨ੍ਹਾਂ ਲੱਖਾਂ ਲੋਕਾਂ ਲਈ ਯਕੀਨੀ ਤੌਰ 'ਤੇ ਚੰਗੀ ਖ਼ਬਰ ਹੈ ਜਿਨ੍ਹਾਂ ਨੂੰ ਹੁਣ ਤੱਕ ਕਵਰ ਨਹੀਂ ਮਿਲਦਾ ਸੀ। ਪਰ ਬੀਮਾਧਾਰਕਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੋਵੇਗਾ, ਉਨ੍ਹਾਂ ਨੂੰ ਸਾਵਧਾਨ ਰਹਿਣਾ ਪਏਗਾ ਕਿਉਂਕਿ ਨਵੀਂ ਸੋਧ ਤੋਂ ਬਾਅਦ ਪ੍ਰੀਮੀਅਮ 'ਚ ਕਾਫ਼ੀ ਵਾਧਾ ਹੋ ਸਕਦਾ ਹੈ।

ਇਸ ਲਈ ਲਿਆ ਗਿਆ ਇਹ ਫੈਸਲਾ

ਪਿਛਲੇ ਸਾਲ ਨਵੰਬਰ 'ਚ ਵਰਕਿੰਗ ਕਮੇਟੀ ਨੇ ਇਰਡਾ ਨੂੰ ਇਕ ਰਿਪੋਰਟ ਸੌਂਪੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਮਾ ਕੰਪਨੀਆਂ ਅਲਜ਼ਾਈਮਰ, ਪਾਰਕਿੰਸਨਸ, ਐੱਚਆਈਵੀ ਜਾਂ ਏਡਜ਼ ਵਰਗੀਆਂ ਖਤਰਨਾਕ ਬਿਮਾਰੀਆਂ ਨੂੰ ਕਵਰ ਤੋਂ ਬਾਹਰ ਨਹੀਂ ਰੱਖ ਸਕਦੀਆਂ। ਇਸ ਲਈ ਇਨ੍ਹਾਂ ਸੁਝਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਇਰਡਾ ਨੇ ਇਹ ਫੈਸਲਾ ਲਿਆ ਹੈ।


Related News