ਜੇਤਲੀ ਦੀ ਮਾੜੀ ਸਿਹਤ ਬਾਰੇ ਖਬਰਾਂ ਬੇਬੁਨਿਆਦ : ਸਰਕਾਰ

05/27/2019 1:12:57 AM

ਨਵੀਂ ਦਿੱਲੀ—ਸਰਕਾਰ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਮਾੜੀ ਸਿਹਤ ਬਾਰੇ ਮੀਡੀਆ ਵਿਚਾ ਆ ਰਹੀਆਂ ਖਬਰਾਂ ਨੂੰ ਬੇਬੁਨਿਆਦੀ ਅਤੇ ਗਲਤ ਕਰਾਰ ਦਿੱਤਾ ਹੈ। ਸਰਕਾਰ ਦੇ ਮੁੱਖ ਬੁਲਾਰੇ ਅਤੇ ਪੱਤਰ ਸੂਚਨਾ ਦਫਤਰ ਦੇ ਮੁੱਖ ਨਿਰਦੇਸ਼ਕ ਸਿਤਾਂਸ਼ੂ ਨੇ ਕਿਹਾ ਕਿ ਮੀਡੀਆ ਨੂੰ ਅਫਵਾਹਾਂ ਤੋਂ ਦੂਰ ਰਹਿਣਾ ਚਾਹੀਦਾ ਹੈ।  ਮੀਡੀਆ 'ਚ ਇਹ ਗੱਲ ਕਹੀ ਜਾ ਰਹੀ ਹੈ ਕਿ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ 'ਚ ਕੇਂਦਰੀ ਵਿੱਤੀ ਅਰੁਣ ਜੇਤਲੀ ਦੋਬਾਰਾ ਵਿੱਤ ਮੰਤਰਾਲਾ ਦਾ ਕਾਰਜਕਾਲ ਨਹੀਂ ਸੰਭਾਲਣਗੇ। ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਅਰੁਣ ਜੇਟਲੀ ਵਿੱਤ ਮੰਤਰਾਲਾ 'ਚ ਚੋਟੀ ਦੇ ਅਹੁਦੇ ਨੂੰ ਲੈ ਕੇ ਇਸ ਵਾਰ ਕੋਈ ਦਿਲਚਸਪੀ ਨਹੀਂ ਦਿਖਾ ਸਕਦੇ ਹਨ ਕਿਉਂਕਿ ਪਿਛਲੇ ਕੁਝ ਮਹੀਨਿਆਂ 'ਚ ਉਨ੍ਹਾਂ ਦੀ ਸਿਹਤ 'ਚ ਕਾਫੀ ਗਿਰਾਵਟ ਆਈ ਹੈ। ਦੱਸਣਯੋਗ ਹੈ ਕਿ 2019 ਦੀਆਂ ਆਮ ਚੋਣਾਂ 'ਚ ਬੀ.ਜੇ.ਪੀ. ਆਪਣੇ ਦਮ 'ਤੇ 300 ਤੋਂ ਜ਼ਿਆਦਾ ਸੀਟਾਂ ਜਿੱਤਣ 'ਚ ਸਫਲ ਰਹੀ ਹੈ। ਉਨ੍ਹਾਂ ਨੇ ਕਿਹਾ ਉਹ ਯਕੀਨਨ ਤੌਰ 'ਤੇ ਵਿੱਤ ਮੰਤਰੀ ਨਹੀਂ ਬਣਨ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਹੋ ਸਕਦਾ ਹੈ ਕਿ ਉਹ ਥੋੜਾ ਘਟ ਤਣਾਅ ਵਾਲਾ ਕੋਈ ਮੰਤਰਾਲਾ ਸੰਭਾਲਣਗੇ।


Karan Kumar

Content Editor

Related News