ਸਰਕਾਰ ਨੇ ਜਸਟਿਸ ਜੋਸੇਫ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਭੇਜਣ ਦੀ ਦਿੱਤੀ ਮਨਜ਼ੂਰੀ

Saturday, Aug 04, 2018 - 03:57 AM (IST)

ਸਰਕਾਰ ਨੇ ਜਸਟਿਸ ਜੋਸੇਫ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਭੇਜਣ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ—ਨਿਆਪਾਲਿਕਾ ਨਾਲ ਲੰਬੇ ਅੜਿੱਕੇ ਨੂੰ ਖਤਮ ਕਰਦੇ ਹੋਏ ਸਰਕਾਰ ਨੇ ਉੱਤਰਾਖੰਡ ਹਾਈ ਕਰੋਟ ਦੇ ਚੀਫ ਜਸਟਿਸ ਕੇ. ਐੱਮ. ਜੋਸੇਫ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਦਾ ਜੱਜ ਬਣਾਉਣ ਦੀ ਕਾਲੇਜੀਅਮ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਅੱਜ ਸਰਕਾਰ ਦੇ ਸੂਤਰਾਂ ਨੇ ਦਿੱਤੀ। 
ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਮਦਰਾਸ ਹਾਈ ਕੋਰਟ ਦੀ ਜਸਟਿਸ ਇੰਦਰਾ ਬੈਨਰਜੀ ਅਤੇ ਓਡਿਸ਼ਾ ਹਾਈ ਕੋਰਟ ਦੇ ਚੀਫ ਜਸਟਿਸ ਵਿਨੀਤ ਸ਼ਰਣ ਨੂੰ ਵੀ ਤਰੱਕੀ ਦੇ ਕੇ ਸਰਵ ਉੱਚ ਅਦਾਲਤ ਭੇਜਣ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਸਰਵ ਉੱਚ ਅਦਾਲਤ ਵਿਚ ਜੱਜਾਂ ਦੀ ਗਿਣਤੀ 25 ਹੋ ਜਾਵੇਗੀ। ਇਸ ਤੋਂ ਬਾਅਦ ਵੀ ਇਥੇ ਜੱਜਾਂ ਦੇ 6 ਅਹੁਦੇ ਖਾਲੀ ਰਹਿ ਜਾਣਗੇ।


Related News