ਚੰਗੀ ਖ਼ਬਰ : ਆਕਸਫੋਰਡ ਯੂਨਿਵਰਸਿਟੀ ਦੀ 'ਕੋਵੀਸ਼ੀਲਡ' ਦਾ ਆਖਰੀ ਦੌਰ ਦਾ ਟ੍ਰਾਇਲ ਸ਼ੁਰੂ

Sunday, Sep 20, 2020 - 06:56 PM (IST)

ਚੰਗੀ ਖ਼ਬਰ : ਆਕਸਫੋਰਡ ਯੂਨਿਵਰਸਿਟੀ ਦੀ 'ਕੋਵੀਸ਼ੀਲਡ' ਦਾ ਆਖਰੀ ਦੌਰ ਦਾ ਟ੍ਰਾਇਲ ਸ਼ੁਰੂ

ਨਵੀਂ ਦਿੱਲੀ — ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ-ਦਿਨ ਵਧਦੇ ਹੀ ਜਾ ਰਹੇ ਹਨ। ਦੇਸ਼ ਵਿਚ ਹੁਣ ਤਕ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਸੰਖਿਆ 53 ਲੱਖ ਤੋਂ ਪਾਰ ਹੋ ਗਈ ਹੈ। ਇਨ੍ਹਾਂ ਵਿਚੋਂ 42 ਲੱਖ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ 85 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਗਈ ਹੈ। ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੀ ਦਵਾਈ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ। ਇਸ ਦਰਮਿਆਨ ਇਕ ਰਾਹਤ ਭਰੀ ਖ਼ਬਰ ਇਹ ਆ ਰਹੀ ਹੈ ਕਿ  ਆਕਸਫੋਰਡ ਯੂਨੀਵਰਸਿਟੀ ਦੀ ਬਣਾਈ ਕੋਵਡ -19 ਵੈਕਸੀਨ ਮਨੁੱਖੀ ਅਜ਼ਮਾਇਸ਼ (ਮਨੁੱਖੀ ਟ੍ਰਾਇਲ) ਦੇ ਤੀਜੇ ਅਤੇ ਆਖਰੀ ਦੌਰ ਵਿਚ ਪਹੁੰਚ ਗਈ ਹੈ। ਇਸ ਦੇ ਟ੍ਰਾਇਲ ਪੁਣੇ ਵਿਚ ਸੋਮਵਾਰ ਤੋਂ ਸ਼ੁਰੂ ਹੋ ਰਹੇ ਹਨ।

ਸੀਰਮ ਇੰਡੀਆ ਪੁਣੇ ਦੇ ਸਸੂਨ ਹਸਪਤਾਲ ਵਿਚ ਕਰੇਗੀ ਮਨੁੱਖੀ ਟ੍ਰਾਇਲ

ਆਕਸਫੋਰਡ ਯੂਨਿਵਰਸਿਟੀ ਦੀ ਵੈਕਸੀਨ ਦਾ ਮੈਨੂਫੈਕਚਰਿੰਗ ਪਾਰਟਨਰ ਭਾਰਤ ਦੀ ਕੰਪਨੀ ਸੀਰਮ ਇਨਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਮਨੁੱਖੀ ਟ੍ਰਾਇਲ ਲਈ ਤਿਆਰੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਣੇ ਦਾ ਸਸੂਨ ਜਨਰਲ ਹਸਪਤਾਲ ਵਿਚ ਕੋਵੀਸ਼ੀਲਡ (ਕੋਵੀਸ਼ੀਲਡ) ਦੇ ਤੀਜੇ ਪੜਾਅ ਦਾ   ਮਨੁੱਖੀ ਟ੍ਰਾਇਲ ਸ਼ੁਰੂ ਹੋਵੇਗਾ। ਕੋਵੀਸ਼ੀਲਡਡ ਵੈਕਸੀਨ ਦੇ ਟ੍ਰਾਇਲ ਲਈ ਕਾਫ਼ੀ ਵਲੈਂਟਿਅਰਸ ਅੱਗੇ ਆ ਚੁੱਕੇ ਹਨ। ਕਰੀਬ 150 ਤੋਂ 200 ਵਿਅਕਤੀਆਂ ਨੂੰ ਇਸ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਸਸੂਨ ਹਸਪਤਾਲ ਨੇ ਆਖ਼ਰੀ ਦੌਰ ਦੇ ਟ੍ਰਾਇਲ ਲਈ ਵਾਲੰਟੀਅਰਾਂ ਦਾ ਨਾਮਕਰਨ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- 'ਡਿਫ਼ੈਸ ਕੰਟੀਨ' 'ਚ ਭਾਰਤੀ ਉਤਪਾਦਾਂ ਦੀ ਵਿਕਰੀ ਸਬੰਧੀ ਰੱਖਿਆ ਮਹਿਕਮਾ ਦਾ ਬਿਆਨ ਆਇਆ ਸਾਹਮਣੇ

ਡੀ.ਸੀ.ਜੀ.ਆਈ. ਨੇ ਕੁਝ ਸ਼ਰਤਾਂ ਨਾਲ ਦਿੱਤੀ ਟ੍ਰਾਇਲ ਦੀ ਆਗਿਆ 

ਵੈਕਸੀਨ ਦੇ ਦੂਜੇ ਪੜਾਅ ਦੇ ਟ੍ਰਾਇਲ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਅਤੇ ਕੇ.ਈ.ਐਮ. ਹਸਪਤਾਲ ਵਿਚ ਵਿਚ ਹੋਏ ਸਨ। ਸੀਰਮ ਇੰਡੀਆ ਨੇ ऑਆਕਸਫੋਰਡ ਯੂਨਿਵਰਸਿਟੀ ਦੀ ਬਣਾਈ ਵੈਕਸੀਨ ਦੀ ਮੈਨੂਫੈਕਚਰਿੰਗ ਲਈ ਫਾਰਮਾ ਕੰਪਨੀ ਏਸਟ੍ਰਾਜੇਨੇਕਾ(AstraZeneca) ਨਾਲ ਸਮਝੌਤਾ ਕੀਤਾ ਹੈ। ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਡਰੱਗ ਕੰਟ੍ਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਡਾ. ਵੀਜੀ ਸੋਮਾਨੀ ਨੇ ਸੀਰਮ ਇੰਡੀਆ ਨੂੰ ਕੋਵੀਸ਼ੀਲਡ ਦੇ ਟ੍ਰਾਇਲ ਦੁਬਾਰਾ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਡੀ.ਸੀ.ਜੀ.ਆਈ. ਨੇ ਇਸ ਦੇ ਲਈ ਜਾਂਚ ਦੇ ਦੌਰਾਨ ਜ਼ਿਆਦਾ ਧਿਆਨ ਦੇਣ ਸਮੇਤ ਕਈ ਸ਼ਰਤਾਂ ਰੱਖੀਆਂ ਹਨ।

ਇਹ ਵੀ ਪੜ੍ਹੋ- ਇਸ ਯੋਜਨਾ ਤਹਿਤ ਮੁਫ਼ਤ 'ਚ ਮਿਲੇਗਾ ਗੈਸ ਸਿਲੰਡਰ, 30 ਸਤੰਬਰ ਹੈ ਆਖਰੀ ਤਾਰੀਖ਼

ਡੀ.ਸੀ.ਜੀ.ਆਈ. ਨੇ 11 ਸਤੰਬਰ ਨੂੰ ਲਗਾ ਦਿੱਤੀ ਸੀ ਟ੍ਰਾਇਲ 'ਤੇ ਰੋਕ

ਡੀ.ਸੀ.ਜੀ.ਆਈ. ਸੀਰਮ ਇੰਡੀਆ ਨੂੰ ਉਲਟ ਹਾਲਾਤ ਨਾਲ ਨਜਿੱਠਣ ਲਈ ਨਿਯਮਾਂ ਅਨੁਸਾਰ ਤੈਅ ਇਲਾਜ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਹੈ। ਇਸ ਤੋਂ ਪਹਿਲਾਂ 11 ਸਤੰਬਰ ਨੂੰ ਡੀ.ਸੀ.ਜੀ.ਆਈ. ਨੇ ਸੀਰਮ ਇੰਡੀਆ ਨੂੰ ਨਿਰਦੇਸ਼ ਦਿੱਤਾ ਸੀ ਕਿ ਕੋਵਿਡ -19 ਦੀ ਸੰਭਾਵੀ ਵੈਕਸੀਨ ਦੇ ਟ੍ਰਾਇਲ 'ਤੇ ਰੋਕ ਲਗਾਈ ਜਾਵੇ ਕਿਉਂਕਿ ਏਸਟ੍ਰਾਜੇਨੇਕਾ 'ਚ ਅਧਿਐਨ 'ਚ ਸ਼ਾਮਲ ਇਕ ਵਿਅਕਤੀ ਦੀ ਤਬੀਅਤ ਖ਼ਰਾਬ ਹੋਣ ਦੇ ਬਾਅਦ ਹੋਰ ਦੇਸ਼ਾਂ ਵਿਚ ਜਾਂਚ ਰੋਕ ਦਿੱਤੀ ਗਈ ਸੀ। ਭਾਰਤ ਤੋਂ ਇਲਾਵਾ ਇਸ ਵੈਸੀਕਨ ਦਾ ਬ੍ਰਿਟੇਨ, ਅਮਰੀਕਾ, ਬ੍ਰਾਜ਼ੀਲ ਸਮੇਤ ਕੁਝ ਹੋਰ ਦੇਸ਼ ਵਿਚ ਟ੍ਰਾਇਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ- ਸੁਪਰੀਮ ਕੋਰਟ ਨੇ ਚੋਣਵੇਂ BS-IV ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ ਦਿੱਤੀ ਮਨਜ਼ੂਰੀ,ਇਨ੍ਹਾਂ ਲੋਕਾਂ ਦੇ ਹੋਣਗੇ ਵਾਰੇ-ਨਿਆਰੇ


author

Harinder Kaur

Content Editor

Related News