ਠਾਕੁਰ ਬਾਂਕੇਬਿਹਾਰੀ ਨੂੰ ਪੱਤਰ ਲਿਖ ਕੇ ਕੁੜੀ ਨੇ ਕਿਹਾ, ਅਨਮੋਲ ਅੰਬਾਨੀ ਨਾਲ ਕਰਵਾ ਦਿਓ ਵਿਆਹ

Saturday, Jun 17, 2023 - 03:07 PM (IST)

ਮਥੁਰਾ- ਠਾਕੁਰ ਬਾਂਕੇਬਿਹਾਰੀ ਨੂੰ ਪੱਤਰ ਲਿਖ ਕੇ ਸ੍ਰਿਸ਼ਟੀ ਨਾਮੀ ਕੁੜੀ ਨੇ ਆਪਣਾ ਦਰਦ ਸਾਹਮਣੇ ਰੱਖਿਆ ਹੈ। ਉਸ ਨੇ ਪੱਤਰ 'ਚ ਲਿਖਿਆ ਹੈ,''ਹੇ ਗੋਵਿੰਦ, ਤੁਸੀਂ ਮੇਰੇ ਮਨ ਦੀ ਗੱਲ ਜਾਣਦੇ ਹੋ। ਬਹੁਤ ਪਰੇਸ਼ਾਨ ਹਾਂ, ਸਮਝ ਨਹੀਂ ਆ ਰਿਹਾ। ਪਾਪਾ ਪਰੇਸ਼ਾਨ ਕ ਰਹੇ ਹਨ, ਜਾਣਦੀ ਹਾਂ, ਵਿਆਹ ਸਹੀ ਉਮਰ 'ਚ ਹੋ ਜਾਣਾ ਚਾਹੀਦਾ ਪਰ ਮੇਰੀ ਇੱਛਾ ਵੀ ਤਾਂ ਜ਼ਰੂਰੀ ਹੈ। ਤੁਸੀਂ ਜਾਣਦੇ ਹੋ, ਮੇਰੀ ਇੱਛਾ ਨੂੰ ਤੁਹਾਡੇ ਤੋਂ ਇਲਾਵਾ ਕੋਈ ਹੋਰ ਪੂਰਾ ਨਹੀਂ ਕਰ ਸਕਦਾ। ਮੈਂ ਅਨਿਲ ਅਤੇ ਟੀਨਾ ਅੰਬਾਨੀ ਦੇ ਪੁੱਤ ਅਨਮੋਲ ਅੰਬਾਨੀ ਨਾਲ ਵਿਆਹ ਕਰਨਾ ਹੈ। ਜਾਣਦੀ ਹਾਂ, ਇਹ ਅਸੰਭਵ ਹੈ ਪਰ ਮੈਨੂੰ ਯਕੀਨ ਹੈ, ਤੁਹਾਡੀ ਕ੍ਰਿਪਾ ਨਾਲ ਇਹ ਸੰਭਵ ਹੈ। ਮੈਂ ਤੁਹਾਡੇ ਇਕ ਕਰੋੜ ਮੰਤਰ ਜਾਪ ਦਾ ਸੰਕਲਪ ਲਿਆ ਹੈ। ਸੁਣਿਆ ਹੈ, ਤੁਸੀਂ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹੋ, ਹੁਣ ਤੁਹਾਨੂੰ ਮੇਰੀ ਇੱਛਾ ਵੀ ਪੂਰੀ ਕਰਨੀ ਹੀ ਹੋਵੇਗੀ।''

PunjabKesari

ਮੰਦਰ ਦੀ ਸੇਵਾ ਕਰਨ ਵਾਲੇ ਦਿਨੇਸ਼ ਗੋਸਵਾਮੀ ਵਲੋਂ ਠਾਕੁਰ ਜੀ ਦੇ ਸਾਹਮਣੇ ਪਏ ਹੋਏ ਪੱਤਰ 'ਚ ਸ੍ਰਿਸ਼ਟੀ ਲਿਖਦੀ ਹੈ ਕਿ ਤੁਸੀਂ ਗੀਤਾ 'ਚ ਕਿਹਾ ਹੈ ਕਿ ਵਿਅਕਤੀ ਜੋ ਬਣਨਾ ਚਾਹੁੰਦਾ ਹੈ, ਬਣ ਸਕਦਾ ਹੈ ਪਰ ਉਸ ਨੂੰ ਲਗਾਤਾਰ ਕੋਸ਼ਿਸ਼ ਅਤੇ ਚਿੰਤਨ ਕਰਨਾ ਹੋਵੇਗਾ। ਚਿੰਤਨ ਤਾਂ ਮੈਂ ਤੁਹਾਡੇ ਮੰਤਰੀ ਜਾਪ ਰਾਹੀਂ ਕਰ ਰਹੀ ਹਾਂ। ਤੁਹਾਡੇ ਤੋਂ ਸਿਰਫ਼ ਇੰਨੀ ਹੀ ਉਮੀਦ ਕਰਦੀ ਹਾ ਕਿ ਇਸ ਜਨਮ 'ਚ ਮੇਰਾ ਵਿਆਹ ਅਨਮੋਲ ਅੰਬਾਨੀ ਨਾਲ ਕਰਵਾ ਦਿਓ। ਹੇ ਗੋਵਿੰਦ, ਮੈਂ ਕੁਝ ਗਲਤ ਨਹੀਂ ਕਹਿ ਰਹੀ ਹਾਂ। ਭਗਵਾਨ ਤਾਂ ਸਾਰਿਆਂ ਦੀ ਕਿਸਮਤ ਲਿਖਦੇ ਹਨ, ਮੈਂ ਤਾਂ ਆਪਣੇ ਜੀਵਨ 'ਚ ਅਨਮੋਲ ਅੰਬਾਨੀ ਦਾ ਨਾਮ ਲਿਖਣ ਹੀ ਕਹਿ ਰਹੀ ਹਾਂ। ਮੇਰੇ ਉੱਪਰ ਕ੍ਰਿਪਾ ਕਰੋ।


DIsha

Content Editor

Related News