ਲੜਕੀ ਨੇ ਬਿਜ਼ਨੈੱਸਮੈਨ ਨੂੰ ਉਤਾਰਿਆ ਮੌਤ ਦੇ ਘਾਟ, ਸੂਟਕੇਸ 'ਚ ਬੰਦ ਕਰ ਕੇ ਸੁੱਟੀ ਲਾਸ਼

Thursday, May 10, 2018 - 12:56 PM (IST)

ਜੈਪੁਰ— ਰਾਜਸਥਾਨ ਦੇ ਜੈਪੁਰ 'ਚ ਰਹਿਣ ਵਾਲੇ ਦੁਸ਼ਯੰਤ ਸ਼ਰਮਾ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੋਵੇਗਾ ਕਿ ਆਨਲਾਈਨ ਚੈਟਿੰਗ ਅਤੇ ਡੇਟਿੰਗ ਇਕ ਦਿਨ ਉਸ ਦੀ ਮੌਤ ਦਾ ਕਾਰਨ ਬਣ ਸਕਦੀ ਹੈ। ਡੇਟਿੰਗ ਐਪ ਟਿੰਡਰ 'ਤੇ ਖੁਦ ਨੂੰ ਕਰੋੜਪਤੀ ਦੱਸਣ ਵਾਲੇ ਦੁਸ਼ਯੰਤ ਦੀ ਲਾਸ਼ 3 ਮਈ ਨੂੰ ਦਿੱਲੀ ਹਾਈਵੇ ਦੇ ਨੇੜੇ ਇਕ ਸੂਟਕੇਸ 'ਚੋਂ ਮਿਲੀ। ਕਿਹਾ ਜਾ ਰਿਹਾ ਹੈ ਕਿ ਇਕ ਬੱਚੇ ਦੇ ਬਾਪ ਦੁਸ਼ਯੰਤ ਦੀ ਹੱਤਿਆ ਉਸ ਲੜਕੀ ਨੇ ਹੀ ਕੀਤੀ ਹੈ, ਜਿਸ ਨਾਲ ਉਸ ਦਾ ਰਿਲੇਸ਼ਨਸ਼ਿਪ ਚੱਲ ਰਿਹਾ ਸੀ। 
ਝੋਟਵਾਰਾ ਪੁਲਸ ਅਨੁਸਾਰ ਮੁਲਜ਼ਮ ਪ੍ਰਿਯਾ ਸੇਠ ਇਸ ਹਾਈ-ਪ੍ਰੋਫਾਈਲ ਹੱਤਿਆ ਅਤੇ ਬਲੈਕਮੇਲਿੰਗ ਰੈਕੇਟ ਦੀ ਸਰਗਣਾ ਹੈ। ਦੁਸ਼ਯੰਤ ਨੂੰ ਵੀ ਉਹ ਆਪਣੇ ਜਾਲ 'ਚ ਫਸਾ ਕੇ ਉਸ ਦੇ ਪੈਸਿਆਂ ਨੂੰ ਹੜੱਪਣਾ ਚਾਹੁੰਦੀ ਸੀ। ਬੀਤੇ ਮਾਰਚ ਮਹੀਨੇ 'ਚ ਇਕ ਹੋਰ ਬਿਜ਼ਨੈੱਸਮੈਨ ਨੂੰ ਧਮਕਾਉਣ ਦੇ ਦੋਸ਼ ਵਿਚ ਗ੍ਰਿਫਤਾਰ ਹੋਈ ਪ੍ਰਿਯਾ ਅਜੇ ਜ਼ਮਾਨਤ 'ਤੇ ਬਾਹਰ ਸੀ ਪਰ ਇਹ ਵਾਰਦਾਤ ਸਾਹਮਣੇ ਆਉਂਦਿਆਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪ੍ਰਿਯਾ ਦੇ ਨਾਲ ਉਸ ਦੇ ਬੁਆਏਫ੍ਰੈਂਡ ਦਿਕਸ਼ਾਂਤ ਕਾਮਰਾ ਅਤੇ ਇਕ ਹੋਰ ਦੋਸਤ ਲਕਸ਼ੈ ਵਾਲੀਆ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਅਨੁਸਾਰ ਪ੍ਰਿਯਾ ਨੇ ਪਹਿਲਾਂ ਦੁਸ਼ਯੰਤ ਨੂੰ ਇਕ ਫਲੈਟ ਵਿਚ ਬੰਧਕ ਬਣਾ ਕੇ ਰੱਖਿਆ ਸੀ ਅਤੇ ਉਸ ਦੇ ਪਿਤਾ ਕੋਲੋਂ 3 ਲੱਖ ਰੁਪਏ ਬਟੋਰਨ ਮਗਰੋਂ ਦੁਸ਼ਯੰਤ ਦੀ ਹੱਤਿਆ ਕਰ ਦਿੱਤੀ।
ਝੋਟਵਾਰਾ ਦੇ ਐੱਸ. ਐੱਚ. ਓ. ਗੁਰਭੁਪਿੰਦਰ ਸਿੰਘ ਨੇ ਦੱਸਿਆ, ''ਫਿਰੌਤੀ ਦੀ ਰਕਮ ਲੈਣ ਦੇ ਬਾਵਜੂਦ ਪ੍ਰਿਯਾ ਨੇ ਦੁਸ਼ਯੰਤ ਨੂੰ ਨਹੀਂ 
ਛੱਡਿਆ। ਇਸ ਤੋਂ ਪਹਿਲਾਂ ਦੁਸ਼ਯੰਤ ਦੇ ਸਿਰ ਨੂੰ ਕੰਧ ਨਾਲ ਮਾਰਿਆ ਸੀ ਅਤੇ ਉਸ ਨੂੰ ਤਾਰ ਨਾਲ ਬੰਨ੍ਹ ਦਿੱਤਾ ਗਿਆ। ਜਦੋਂ ਪ੍ਰਿਯਾ ਨੇ ਦੁਸ਼ਯੰਤ ਕੋਲੋਂ 10 ਲੱਖ ਰੁਪਏ ਮੰਗੇ ਤਾਂ ਉਸ ਨੇ ਦੱਸਿਆ ਕਿ ਉਹ ਕਰੋੜਪਤੀ ਨਹੀਂ। ਪ੍ਰਿਯਾ ਨੇ ਦੁਸ਼ਯੰਤ ਦੇ ਦਸਤਾਵੇਜ਼ ਚੈੱਕ ਕੀਤੇ ਤਾਂ ਪਤਾ ਲੱਗਾ ਕਿ ਉਸ ਦੇ ਬੈਂਕ ਖਾਤੇ 'ਚ ਕੁਝ ਹਜ਼ਾਰ ਰੁਪਏ ਹੀ ਹਨ। 
ਵੀਰਵਾਰ ਸਵੇਰੇ 10 ਵਜੇ ਦੁਸ਼ਯੰਤ ਦੇ ਪਿਤਾ ਰਾਜੇਸ਼ਵਰ ਨੂੰ ਫੋਨ ਕਰ ਕੇ 10 ਲੱਖ ਦੀ ਫਿਰੌਤੀ ਮੰਗੀ ਪਰ ਉਨ੍ਹਾਂ ਨੇ ਸਿਰਫ 3 ਲੱਖ ਰੁਪਏ ਦੇ ਸਕਣ ਦੀ ਗੱਲ ਕਹੀ। ਜਿਓਂ ਹੀ ਦੁਸ਼ਯੰਤ ਦੇ ਖਾਤੇ 'ਚ ਪੈਸੇ ਜਮ੍ਹਾ ਹੋਏ, ਇਨ੍ਹਾਂ ਲੋਕਾਂ ਨੂੰ ਜਾਪਿਆ ਕਿ ਮਾਮਲਾ ਪੁਲਸ ਤਕ ਜਾ ਸਕਦਾ ਹੈ। ਇਸ ਤੋਂ ਘਬਰਾਏ ਹੋਏ ਤਿੰਨਾਂ ਨੇ ਪਹਿਲਾਂ ਗਲਾ ਘੁੱਟ ਕੇ ਦੁਸ਼ਯੰਤ ਨੂੰ ਮਾਰਨਾ ਚਾਹਿਆ ਫਿਰ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਸੂਟਕੇਸ 'ਚ ਦੁਸ਼ਯੰਤ ਦੀ ਲਾਸ਼ ਰੱਖ ਕੇ ਸੁੱਟ ਦਿੱਤਾ।


Related News