19 ਸਾਲਾ ਕੁੜੀ ਕੋਲੋਂ ਕਰੋੜ ਦਾ ਸੋਨਾ ਬਰਾਮਦ, ਲੁਕੋਇਆ ਅਜਿਹੀ ਜਗ੍ਹਾ ਏਅਰਪੋਰਟ ਅਧਿਕਾਰੀ ਵੀ ਹੋਏ ਹੈਰਾਨ
Tuesday, Dec 27, 2022 - 10:47 AM (IST)
ਤਿਰੁਵਨੰਤਪੁਰਮ- ਕੇਰਲ ਦੇ ਕੋਝੀਕੋਡ ਏਅਰਪੋਰਟ ਦੇ ਬਾਹਰ 19 ਸਾਲ ਦੀ ਇਕ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ, ਉਹ ਆਪਣੇ ਇਨਰਵੀਅਰ ’ਚ ਇਕ ਕਰੋੜ ਰੁਪਏ ਦਾ ਸੋਨਾ ਲੁਕਾ ਕੇ ਲਿਜਾ ਰਹੀ ਸੀ। ਇਕ ਗੁਪਤ ਸੂਚਨਾ ਦੇ ਆਧਾਰ ’ਤੇ ਮਲੱਪੁਰਮ ਦੇ ਪੁਲਸ ਸੁਪਰਡੈਂਟ (ਐੱਸ. ਪੀ.) ਸੁਚਿਤ ਦਾਸ ਅਤੇ ਉਨ੍ਹਾਂ ਦੀ ਟੀਮ ਨੇ ਕੁੜੀ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ- ਪੁਲਸ ਨੂੰ ਝਾੜੀਆਂ 'ਚੋਂ ਭੁੱਖ ਨਾਲ ਤੜਫਦੀ ਮਿਲੀ ਨਵਜਨਮੀ ਬੱਚੀ, SHO ਦੀ ਪਤਨੀ ਨੇ ਆਪਣਾ ਦੁੱਧ ਪਿਲਾ ਬਚਾਈ ਜਾਨ
ਉਕਤ ਕੁੜੀ ਐਤਵਾਰ ਦੇਰ ਰਾਤ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੂੰ ਧੋਖਾ ਦੇ ਕੇ ਬਾਹਰ ਨਿਕਲਣ ’ਚ ਸਫਲ ਹੋ ਗਈ ਸੀ। ਬਾਅਦ ’ਚ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਇਨਰਵੀਅਰ ’ਚ 3 ਪੈਕੇਟਾਂ ’ਚ ਸੋਨਾ ਲੁਕਾ ਕੇ ਰੱਖਿਆ ਗਿਆ ਸੀ। ਜਾਂਚ ਦੌਰਾਨ ਕੁੜੀ ਦੇ ਇਨਵੀਅਰ 'ਚੋਂ ਬਰਾਮਦ ਸੋਨੇ ਦੀ ਕੀਮਤ ਇਕ ਕਰੋੜ ਹੈ।
ਇਹ ਵੀ ਪੜ੍ਹੋ- ਸਿੱਖਿਆ ਵਿਭਾਗ ਦਾ ਅਨੋਖਾ ਫ਼ਰਮਾਨ, ਸਵੇਰੇ 4.30 ਉੱਠਣਗੇ ਵਿਦਿਆਰਥੀ, ਵਟਸਐਪ 'ਤੇ ਲਈ ਜਾਵੇਗੀ ਫੀਡਬੈਕ
ਕੁੜੀ ਨੇ 1,884 ਗ੍ਰਾਮ ਸੋਨਾ ਲੁਕਾ ਕੇ ਰੱਖਿਆ ਸੀ। ਇਹ ਵੇਖ ਕੇ ਮੌਕੇ 'ਤੇ ਮੌਜੂਦ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ। ਦੱਸਿਆ ਜਾ ਰਿਹਾ ਹੈ ਕਿ ਕਾਸਰਗੋਡ ਦੀ ਰਹਿਣ ਵਾਲੀ ਕੁੜੀ ਦੁਬਈ ਤੋਂ ਕੋਝੀਕੋਡ ਹਵਾਈ ਅੱਡੇ ਪਹੁੰਚੀ ਸੀ। ਕਸਟਮ ਜਾਂਚ ਮਗਰੋਂ ਕੁੜੀ ਨੂੰ ਹਵਾਈ ਅੱਡੇ ਦੇ ਬਾਹਰ ਪੁਲਸ ਨੇ ਹਿਰਾਸਤ ਵਿਚ ਲੈ ਲਿਆ।
ਇਹ ਵੀ ਪੜ੍ਹੋ- ਮੱਧ ਪ੍ਰਦੇਸ਼ 'ਚ ਊਰਜਾ ਮੰਤਰੀ ਤੋਮਰ ਨੇ 66 ਦਿਨ ਬਾਅਦ ਪਾਈਆਂ ਚੱਪਲਾਂ, ਵਜ੍ਹਾ ਹੈ ਖ਼ਾਸ