ਇਹ ਗਿਰੋਹ ਅੱਧੇ ਰੇਟ 'ਤੇ ਖੂਨ ਲੈ ਕੇ ਵੇਚਦਾ ਹੈ ਡਬਲ ਰੇਟ 'ਤੇ, ਜੁੜੇ ਹਨ ਕਈ ਵੱਡੇ ਹਸਪਤਾਲ

Sunday, Jul 16, 2017 - 04:22 PM (IST)

ਪੀਲੀਭੀਤ : ਪੀਲੀਭੀਤ ਵਿੱਚ ਇਨਸਾਨ ਦੇ ਸਰੀਰ 'ਚੋਂ ਖੂਨ ਕੱਢ ਕੇ ਵੇਚਣ ਵਾਲਾ ਗਿਰੋਹ ਸਰਗਰਮ ਹੈ। ਪੁਲਸ ਨੇ ਇਕ ਵਿਅਕਤੀ ਨੂੰ ਇਕ ਨਾਬਾਲਗ ਲੜਕੇ ਦਾ ਖੂਨ ਕੱਢਦੇ ਹੋਏ ਫੜਿਆ ਹੈ ਜਦੋਂਕਿ ਇਕ ਹੋਰ ਨਾਬਾਲਗ ਦਾ ਖੂਨ ਕੱਢਣ ਦੀ ਵੀ ਤਿਆਰੀ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਾਮ ਨੂੰ ਸ਼ਹਿਰ ਕੋਤਵਾਲ ਦੇਸ਼ਪਾਲ ਸਿੰਘ ਨੂੰ ਸੂਚਨਾ ਮਿਲੀ ਕਿ ਕੋਤਵਾਲੀ ਖੇਤਰ ਦੇ ਮੁਹੱਲਾ ਸ਼ੇਰ ਮੁਹੱਮਦ ਦੇ ਇਕ ਮਕਾਨ 'ਚ ਗੈਰਕਾਨੂੰਨੀ ਤਰੀਕੇ ਨਾਲ ਲੋਕ ਖੂਨ ਕੱਢਣ ਦਾ ਧੰਦਾ ਕਰਦੇ ਹਨ।
ਪੁਲਸ ਨੇ ਜਦੋਂ ਛਾਪਾ ਮਾਰਿਆ ਤਾਂ ਮਕਾਨ ਮਾਲਿਕ ਜਾਕਿਰ ਇਕ ਨਾਬਾਲਗ ਲੜਕੇ ਦਾ ਖੂਨ ਕੱਢ ਰਿਹਾ ਸੀ। ਦੂਸਰੇ ਲੜਕੇ ਦਾ ਵੀ ਖੂਨ ਕੱਢਣ ਦਾ ਸਮਾਨ ਰੱਖਿਆ ਹੋਇਆ ਸੀ। ਪੁਲਸ ਨੇ ਜ਼ਾਕਿਰ ਨੂੰ ਗ੍ਰਿਫਤਾਰ ਕਰ ਲਿਆ ਪਰ ਉਸਦਾ ਇਕ ਸਾਥੀ ਕੰਧ ਟੱਪ ਕੇ ਫਰਾਰ ਹੋ ਗਿਆ।
ਦੋਸ਼ੀ ਸ਼ਹਿਰ ਦੇ ਐਸ.ਐਸ. ਹਸਪਤਾਲ ਦਾ ਕਰਮਚਾਰੀ ਹੈ। ਕੋਤਵਾਲ ਦੇਸ਼ਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਦੱਸਿਆ ਕਿ ਜਿਸ ਦਾ ਖੂਨ ਕੱਢਿਆ ਜਾ ਰਿਹਾ ਸੀ ਉਸ ਤੋਂ 500 ਰੁਪਏ ਵਿੱਚ ਲੈ ਕੇ 1000 ਰੁਪਏ ਵਿੱਚ ਵੇਚਣਾ ਸੀ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਵਿੱਚ ਹੋਰ ਵੀ ਕਈ ਖੁਲਾਸੇ ਹੋਏ ਹਨ। ਇਹ ਕੋਈ ਛੋਟਾ ਮੋਟਾ ਕੰਮ ਨਹੀਂ ਸਗੋਂ ਇਸ ਕੰਮ ਲਈ ਬਹੁਤ ਵੱਡਾ ਗਿਰੋਹ ਕੰਮ ਕਰ ਰਿਹਾ ਹੈ।
ਦੋਸ਼ੀ ਨੇ ਕਈ ਸਾਥੀਆਂ ਦੇ ਨਾਂ ਵੀ ਦੱਸੇ ਹਨ ਜੋ ਕਿ ਵੱਡੇ ਹਸਪਤਾਲ ਅਤੇ ਜਾਂਚ ਕੇਂਦਰਾਂ ਨਾਲ ਜੁੜੇ ਹਨ।


Related News