ਧੁੰਦ ਕਾਰਨ ਤਿੰਨ ਵਾਹਨਾਂ ਦੀ ਹੋਈ ਟੱਕਰ, 2 ਦੀ ਹਾਲਤ ਨਾਜ਼ੁਕ
Saturday, Dec 30, 2017 - 04:05 PM (IST)

ਫਤੇਹਾਬਾਦ — ਸਰਦੀ ਦੇ ਮੌਸਮ ਦੇ ਨਾਲ-ਨਾਲ ਧੁੰਦ ਨੇ ਵੀ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਧੁੰਦ ਦੇ ਕਾਰਨ ਸੜਕਾਂ 'ਤੇ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਵਧ ਗਈ ਹੈ। ਇਸ ਦੇ ਤਹਿਤ ਅੱਜ ਫਤੇਹਾਬਾਦ ਦੇ ਬਡੋਪਲ 'ਚ ਧੁੰਦ ਦੇ ਕਾਰਨ ਰੋਡਵੇਜ਼ ਦੀ ਬੱਸ, ਕ੍ਰੂਜ਼ਰ ਗੱਡੀ ਅਤੇ ਕਾਰ ਦੀ ਟੱਕਰ ਹੋ ਗਈ। ਇਸ ਟੱਕਰ 'ਚ 2 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ।
ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਹਾਈਵੇ ਪੁਲਸ ਦੋਵਾਂ ਨੂੰ ਇਲਾਜ ਲਈ ਅਗ੍ਰੋਹਾ ਲੈ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਵਲੋਂ ਰਾਹਤ ਕਾਰਜ ਕਰਦੇ ਹੋਏ ਘਟਨਾ ਦਾ ਜ਼ਾਇਜ਼ਾ ਲਿਆ।