ਮਾਲਦੀਵ ''ਚ ਫਸੇ 700 ਭਾਰਤੀਆਂ ਨੂੰ ਲੈ ਕੇ ਪਰਤਿਆ ਪਹਿਲਾ ਜਹਾਜ਼
Monday, May 11, 2020 - 01:16 AM (IST)

ਕੋਚੀ/ਮੁੰਬਈ (ਏਜੰਸੀਆਂ)- ਵੱਖ-ਵੱਖ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਕੱਢਣ ਦੀ ਕੇਂਦਰ ਸਰਕਾਰ ਦੀ ਪਹਿਲ ਦੇ ਤਹਿਤ ਮਾਲਦੀਵ ਤੋਂ ਤਕਰੀਬਨ 700 ਭਾਰਤੀਆਂ ਨੂੰ ਲੈ ਕੇ ਬੰਦਰਗਾਹ ਪਹੁੰਚਿਆ ਜਦੋਂ ਕਿ ਇਕ ਹੋਰ ਬੇੜਾ ਹੋਰ ਯਾਤਰੀਆਂ ਦੀ ਵਾਪਸੀ ਲਈ ਮਾਲੇ ਪਹੁੰਚ ਚੁੱਕਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਜ਼ਮੀਨ ਤੋਂ ਭਾਰਤੀਆਂ ਨੂੰ ਕੱਢਣ ਦਾ ਭਾਰਤੀ ਨੇਵੀ ਦੀ ਪਹਿਲੀ ਵੱਡੀ ਮੁਹਿੰਮ ਪੂਰੀ ਹੋ ਗਈ। ਵੰਦੇ ਭਾਰਤ ਮਿਸ਼ਨ ਦੇ ਚੌਥੇ ਦਿਨ ਏਅਰ ਇੰਡੀਆ ਨੇ ਵੀ ਫਸੇ ਹੋਏ ਭਾਰਤੀਆਂ ਦੀ ਵਤਨ ਵਾਪਸੀ ਲਈ ਤਕਰੀਬਨ ਇਕ ਦਰਜਨ ਉਡਾਣਾਂ ਦਾ ਸੰਚਾਲਨ ਕੀਤਾ। ਓਧਰ, ਏਅਰ ਇੰਡੀਆ ਦਾ ਬੋਇੰਗ 777 ਜਹਾਜ਼ ਬ੍ਰਿਟੇਨ ਤੋਂ 329 ਭਾਰਤੀ ਨਾਗਰਿਕਾਂ ਦਾ ਪਹਿਲਾ ਸਮੂਹ ਲੰਡਨ ਤੋਂ ਸ਼ਨੀਵਾਰ ਦੇਰ ਰਾਤ ਇਥੇ ਪਹੁੰਚਿਆ।