ਭਾਰਤ ''ਚ Mpox ਦੇ ਖ਼ਤਰਨਾਕ ਵੇਰੀਐਂਟ Clade 1b ਦਾ ਪਹਿਲਾ ਕੇਸ ਆਇਆ ਸਾਹਮਣੇ

Monday, Sep 23, 2024 - 09:16 PM (IST)

ਭਾਰਤ ''ਚ Mpox ਦੇ ਖ਼ਤਰਨਾਕ ਵੇਰੀਐਂਟ Clade 1b ਦਾ ਪਹਿਲਾ ਕੇਸ ਆਇਆ ਸਾਹਮਣੇ

ਨਵੀਂ ਦਿੱਲੀ : ਭਾਰਤ ਵਿਚ Mpox ਦੇ ਘਾਤਕ ਕਲੇਡ 1b ਵੇਰੀਐਂਟ ਦੇ ਇਕ ਮਰੀਜ਼ ਦੀ ਪੁਸ਼ਟੀ ਹੋਈ ਹੈ। ਇਹ ਮਾਮਲਾ ਕੇਰਲ ਦੇ ਮਲਪੁਰਮ ਜ਼ਿਲ੍ਹੇ ਦਾ ਸਾਹਮਣੇ ਆਇਆ ਹੈ, ਜਿੱਥੇ ਇਸ ਜਾਨਲੇਵਾ ਰੂਪ ਦੀ ਪਛਾਣ 38 ਸਾਲਾ ਵਿਅਕਤੀ 'ਚ ਹੋਈ ਹੈ। ਉਹ ਹਾਲ ਹੀ ਵਿਚ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਆਇਆ ਹੈ।

ਸਰਕਾਰੀ ਸੂਤਰਾਂ ਨੇ ਦੱਸਿਆ, "ਇਹ ਦੇਸ਼ ਦਾ ਪਹਿਲਾ Mpox clade 1b ਕੇਸ ਹੈ। ਵਿਅਕਤੀ ਨੂੰ ਬੁਖਾਰ ਅਤੇ ਚਿਕਨਪੌਕਸ ਵਰਗੇ ਧੱਫੜ ਸਨ, ਜਿਸ ਤੋਂ ਬਾਅਦ ਡਾਕਟਰਾਂ ਨੂੰ ਸ਼ੱਕ ਹੋਇਆ ਅਤੇ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ।" ਭਾਰਤ ਵਿਚ Mpox ਦਾ ਇਹ ਦੂਜਾ ਮਾਮਲਾ ਹੈ। ਪਹਿਲਾ ਮਾਮਲਾ ਦਿੱਲੀ ਵਿਚ ਸਾਹਮਣੇ ਆਇਆ ਸੀ, ਪਰ ਉਹ ਕੇਸ ਕਲੇਡ-2 ਦਾ ਸੀ, ਜੋ WHO ਦੀ ਜਨਤਕ ਐਮਰਜੈਂਸੀ ਤੋਂ ਵੱਖਰਾ ਸੀ। ਤਾਜ਼ਾ ਮਾਮਲਾ WHO ਦੀ ਇਸ ਚਿਤਾਵਨੀ ਨਾਲ ਜੁੜਿਆ ਹੋਇਆ ਹੈ।

ਤੇਜ਼ੀ ਨਾਲ ਫੈਲਦਾ ਹੈ Mpox ਕਲੇਡ 1b 
Mpox ਕਲੇਡ 1b ਤੇਜ਼ੀ ਨਾਲ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ, ਇਹ ਮੁੱਖ ਤੌਰ 'ਤੇ ਜਿਨਸੀ ਨੈੱਟਵਰਕਾਂ ਰਾਹੀਂ ਫੈਲਦਾ ਹੈ ਅਤੇ ਇਹ ਵਾਇਰਸ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ (ਡੀਆਰਸੀ) ਦੇ ਗੁਆਂਢੀ ਦੇਸ਼ਾਂ ਵਿਚ ਇਕ ਵੱਡਾ ਸੰਕਟ ਬਣ ਗਿਆ ਹੈ। Mpox ਪਹਿਲਾਂ monkeypox ਵਜੋਂ ਜਾਣਿਆ ਜਾਂਦਾ ਸੀ, ਪਰ WHO ਨੇ ਇਸਦਾ ਨਾਂ ਬਦਲ ਦਿੱਤਾ ਹੈ। ਇਹ ਵਾਇਰਸ ਲੰਬੇ ਸਮੇਂ ਤੋਂ ਅਫਰੀਕੀ ਦੇਸ਼ਾਂ ਵਿਚ ਇਕ ਵੱਡੀ ਸਿਹਤ ਸਮੱਸਿਆ ਬਣਿਆ ਹੋਇਆ ਹੈ।

ਦੁਨੀਆ ਭਰ 'ਚ Mpox ਨਾਲ 223 ਮੌਤਾਂ
ਵਿਸ਼ਵ ਸਿਹਤ ਸੰਗਠਨ ਮੁਤਾਬਕ, 1 ਜਨਵਰੀ 2022 ਤੋਂ, 121 ਮੈਂਬਰ ਦੇਸ਼ਾਂ ਵਿਚ Mpox ਦੇ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ WHO ਦੀ ਰਿਪੋਰਟ ਵਿਚ ਦਿੱਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਦੁਨੀਆ ਭਰ ਵਿਚ 102,997 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਤੋਂ ਇਲਾਵਾ 223 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਇਸ ਸਾਲ ਇਕੱਲੇ ਜੁਲਾਈ ਮਹੀਨੇ ਵਿਚ 1,425 ਮਾਮਲੇ ਅਤੇ ਛੇ ਮੌਤਾਂ ਦਰਜ ਕੀਤੀਆਂ ਗਈਆਂ।

ਅਫਰੀਕੀ ਦੇਸ਼ਾਂ 'ਚ ਹਨ ਸਭ ਤੋਂ ਵੱਧ ਕੇਸ
ਐੱਮਪੀਓਐਕਸ ਦੇ 55 ਪ੍ਰਤੀਸ਼ਤ ਕੇਸ ਅਫਰੀਕੀ ਦੇਸ਼ਾਂ ਵਿਚ ਦਰਜ ਕੀਤੇ ਗਏ ਸਨ। ਇਨ੍ਹਾਂ ਤੋਂ ਇਲਾਵਾ ਇਸ ਮਾਮਲੇ ਦੇ 24 ਫੀਸਦੀ ਮਰੀਜ਼ਾਂ ਦੀ ਪਛਾਣ ਅਮਰੀਕੀ ਖੇਤਰਾਂ 'ਚ ਹੋਈ ਹੈ ਅਤੇ 11 ਫੀਸਦੀ ਮਾਮਲੇ ਯੂਰਪ 'ਚ ਸਾਹਮਣੇ ਆਏ ਹਨ। ਦੱਖਣ-ਪੂਰਬੀ ਏਸ਼ੀਆ ਖੇਤਰ (SEAR) ਵਿਚ ਕੁੱਲ ਕੇਸਾਂ ਦਾ 1 ਪ੍ਰਤੀਸ਼ਤ ਦਰਜ ਕੀਤਾ ਗਿਆ ਹੈ। ਭਾਰਤ ਵਿਚ ਇਸ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਹਸਪਤਾਲ ਅਤੇ ਲੈਬਾਂ ਸਥਾਪਤ ਕੀਤੀਆਂ ਗਈਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News