ਮੁੱਖ ਮੰਤਰੀ ਬਣਨ ਤੋਂ ਬਾਅਦ ਯੋਗੀ ਲਈ ਪਹਿਲੀ ਵੱਡੀ ਚੁਣੌਤੀ

07/21/2017 10:28:53 AM

ਨਵੀਂ ਦਿੱਲੀ — ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਯੋਗੀ ਅਦਿੱਤਨਾਥ ਦੇ ਸਾਹਮਣੇ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਸਾਹਮਣੇ ਆਉਣ ਵਾਲੀ ਹੈ। ਇਹ ਚੁਣੌਤੀ ਮਾਇਆਵਤੀ ਦੇ ਰੂਪ 'ਚ ਆਵੇਗੀ। ਮੰਨਿਆ ਜਾ ਰਿਹਾ ਹੈ ਕਿ ਮਾਇਆਵਤੀ ਫੂਲਪੁਰ ਲੋਕਸਭਾ ਸੀਟ ਤੋਂ ਚੋਣਾਂ ਲੜ ਸਕਦੀ ਹੈ। ਇੰਨਾ ਹੀ ਨਹੀਂ ਇਸ ਲੜਾਈ 'ਚ ਮਾਇਆਵਤੀ ਨੂੰ ਸਪਾ ਅਤੇ ਕਾਂਗਰਸ ਦਾ ਵੀ ਸਾਥ ਮਿਲੇਗਾ। ਮਤਲਬ ਸਾਫ ਹੈ ਕਿ ਉੱਤਰ ਪ੍ਰਦੇਸ਼ ਦੀ ਇਸ ਲੋਕ ਸਭਾ ਸੀਟ 'ਤੇ ਲੜਾਈ 'ਚ ਇਕ ਪਾਸੇ ਯੋਗੀ ਅਤੇ ਦੂਜੇ ਪਾਸੇ ਪੂਰਾ ਵਿਰੋਧੀ ਪੱਖ ਹੋਵੇਗਾ। ਇਹ ਲੜਾਈ 2019 ਦਾ ਟ੍ਰਾਇਲ ਵੀ ਮੰਨੀ ਜਾ ਰਹੀ ਹੈ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਤੌਰ 'ਤੇ ਯੋਗੀ ਅਦਿੱਤਯਨਾਥ ਨੇ 19 ਮਾਰਚ ਨੂੰ ਸਹੁੰ ਚੁੱਕੀ ਸੀ ਉਨ੍ਹਾਂ ਦੇ ਨਾਲ ਹੀ ਕੇਸ਼ਵ ਪ੍ਰਸਾਦ ਨੇ ਵੀ ਸਹੁੰ ਚੁੱਕੀ ਸੀ। ਸੰਵਧਾਨਿਕ ਤੌਰ 'ਤੇ ਇਨ੍ਹਾਂ ਨੇਤਾਵਾਂ ਨੂੰ ਅਹੁਦੇ 'ਤੇ ਬਣੇ ਰਹਿਣ ਲਈ 19 ਸਤੰਬਰ ਤੋਂ ਪਹਿਲਾਂ ਵਿਧਾਨ ਸਭਾ ਪਹੁੰਚਣਾ ਜ਼ਰੂਰੀ ਹੈ ਇਨ੍ਹਾ ਦੋਵਾਂ ਨੂੰ ਆਪਣੇ ਸੰਸਦੀ ਮੈਂਬਰ ਦੇ ਅਹੁਦੇ ਤੋਂ ਅਸਤੀਫਾ ਦੇਣਾ ਹੋਵੇਗਾ। ਅਦਿੱਤਨਾਥ ਗੋਰਖਪੁਰ ਅਤੇ ਕੈਸ਼ਵ ਪ੍ਰਸਾਦ ਫੂਲਪੁਰ ਸੀਟ ਦੇ  ਸੰਸਦੀ ਮੈਂਬਰ ਹਨ।
ਭਾਜਪਾ ਨੇ 2014 'ਚ ਫੂਲਪੁਰ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਸ ਸਮੇਂ ਕੇਸ਼ਵ ਪ੍ਰਸਾਦ ਮੋਰਿਆ ਨੂੰ ਕਰੀਬ 5 ਲੱਖ ਤੋਂ ਜ਼ਿਆਦਾ ਵੋਟ ਮਿਲੇ ਸਨ ਜਦੋਂਕਿ ਬਸਪਾ ਦੇ ਉਮੀਦਵਾਰ ਕਪਿਲ ਮੁਨੀ ਕਰਵਾਡਿਓ ਨੂੰ 1 ਲੱਖ 63 ਹਜ਼ਾਰ 710 ਵੋਟ ਮਿਲੇ ਸਨ। ਸਪਾ ਦੇ ਉਮੀਦਵਾਰ ਧਰਮਰਾਜ ਪਟਲੇ ਨੂੰ 1 ਲੱਖ 95 ਹਜ਼ਾਰ 256 ਅਤੇ ਕਾਂਗਰਸ ਦੇ ਉਮੀਦਵਾਰ ਮੁਹੰਮਦ ਕੈਫ ਨੂੰ 58 ਹਜ਼ਾਰ 127 ਵੋਟਾਂ ਪ੍ਰਾਪਤ ਹੋਈਆਂ ਸਨ। ਇਸ ਸੀਟ 'ਤੇ ਜੇਕਰ ਮਾਇਆਵਤੀ ਮੈਦਾਨ 'ਚ ਉਤਰੀ ਅਤੇ ਵਿਰੋਧੀ ਵੋਟਾਂ ਇਕਜੁਟ ਹੋਈਆਂ ਤਾਂ ਇਥੇ ਭਾਜਪਾ ਦੇ ਲਈ ਲੜਾਈ ਅਸਾਨ ਨਹੀਂ ਹੋਵੇਗੀ।
ਗੋਰਖਪੁਰ ਦੀ ਸੀਟ ਲੰਬੇ ਸਮੇਂ ਤੋਂ ਭਾਜਪਾ ਦੇ ਕੋਲ ਹੈ ਅਤੇ ਯੋਗੀ ਅਦਿੱਤਯਨਾਥ ਇਹ ਸੀਟ ਜਿੱਤਦੇ ਆ ਰਹੇ ਹਨ। ਪਿੱਛਲੀਆਂ ਚੋਣਾਂ 'ਚ ਯੋਗੀ ਅਦਿੱਤਨਾਥ ਨੂੰ ਇਸ ਸੀਟ ਤੋਂ 5 ਲੱਖ 36 ਹਜ਼ਾਰ 127 ਵੋਟ ਮਿਲੇ ਸਨ। ਸਪਾ ਦੇ ਰਾਜਮਤਿ ਨਿਸ਼ਦ 2 ਲੱਖ 26 ਹਜ਼ਾਰ 344 ਅਤੇ ਬਸਪਾ ਨੂੰ 1 ਲੱਖ 76 ਹਜ਼ਾਰ 412 ਵੋਟਾਂ ਹਾਸਲ ਕੀਤੀਆਂ ਸਨ। ਯੋਗੀ ਅਦਿੱਤਨਾਥ ਦੀ ਜਗ੍ਹਾ ਕੋਈ ਹੋਰ ਉਮੀਦਵਾਰ ਇਸ ਸੀਟ ਲਈ ਉਤਰਦਾ ਹੈ ਤਾਂ ਇਸ ਸੀਟ ਲਈ ਮੁਕਾਬਲਾ ਦਿਲਚਸਪ ਹੋਵੇਗਾ।


Related News