ਮੈਡੀਕਲ ਕਾਲਜ ''ਚ ਰਾਤ ਦੀ ਡਿਊਟੀ ''ਤੇ ਸੀ ਮਹਿਲਾ ਡਾਕਟਰ, ਸਵੇਰੇ ਸੈਮੀਨਾਰ ਹਾਲ ਦੇ ਅੰਦਰੋਂ ਮਿਲੀ ਲਾਸ਼

Saturday, Aug 10, 2024 - 06:35 AM (IST)

ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਇਕ ਟ੍ਰੇਨੀ ਮਹਿਲਾ ਡਾਕਟਰ ਦੀ ਅਰਧ ਨਗਨ ਹਾਲਤ 'ਚ ਲਾਸ਼ ਮਿਲਣ ਤੋਂ ਬਾਅਦ ਹਸਪਤਾਲ 'ਚ ਹਫੜਾ-ਦਫੜੀ ਮਚ ਗਈ। ਸਰਕਾਰੀ ਹਸਪਤਾਲ ਦੇ ਸੈਮੀਨਾਰ ਹਾਲ ਦੇ ਅੰਦਰੋਂ ਸਵੇਰੇ ਮਹਿਲਾ ਡਾਕਟਰ ਦੀ ਲਾਸ਼ ਮਿਲੀ। ਮ੍ਰਿਤਕ ਮਹਿਲਾ ਡਾਕਟਰ ਪੀਜੀਟੀ ਦੀ ਵਿਦਿਆਰਥਣ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਟ੍ਰੇਨੀ ਡਾਕਟਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਚੈਸਟ ਮੈਡੀਸਨ ਵਿਭਾਗ ਵਿਚ ਰਾਤ ਦੀ ਡਿਊਟੀ ’ਤੇ ਸੀ। ਹਸਪਤਾਲ ਦੇ ਸੂਤਰਾਂ ਨੇ ਦੱਸਿਆ ਕਿ ਲਾਸ਼ 'ਤੇ ਸੱਟਾਂ ਦੇ ਨਿਸ਼ਾਨ ਸਨ।

ਇਹ ਵੀ ਪੜ੍ਹੋ : ਜੇਲ੍ਹਰ ਦੀਪਕ ਸ਼ਰਮਾ ਮੁਅੱਤਲ, ਡਾਂਸ ਕਰਦੇ ਹੋਏ ਪਿਸਤੌਲ ਲਹਿਰਾਉਣ ਦਾ ਵੀਡੀਓ ਹੋਇਆ ਸੀ ਵਾਇਰਲ

ਹਸਪਤਾਲ ਦੇ ਇਕ ਡਾਕਟਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, ''ਉਸ (ਮ੍ਰਿਤਕ ਮਹਿਲਾ ਡਾਕਟਰ) ਨੇ ਵੀ ਰਾਤ 2 ਵਜੇ ਦੇ ਕਰੀਬ ਆਪਣੇ ਜੂਨੀਅਰਾਂ ਨਾਲ ਡਿਨਰ ਕੀਤਾ ਅਤੇ ਫਿਰ ਸੈਮੀਨਾਰ ਰੂਮ ਵਿਚ ਚਲੇ ਗਈ ਕਿਉਂਕਿ ਇੱਥੇ ਆਰਾਮ ਕਰਨ ਲਈ ਵੱਖਰਾ ਆਨ-ਕਾਲ ਰੂਮ ਨਹੀਂ ਹੈ। ਸਵੇਰੇ ਉਸ ਦੀ ਲਾਸ਼ ਉੱਥੇ ਮਿਲੀ। ਇਸ ਸ਼ੱਕੀ ਮੌਤ ਬਾਰੇ ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, 'ਮਹਿਲਾ ਡਾਕਟਰ ਦੀ ਲਾਸ਼ ਸੈਮੀਨਾਰ ਹਾਲ ਵਿਚ ਸਾਥੀ ਵਿਦਿਆਰਥੀਆਂ ਨੂੰ ਮਿਲੀ। ਅਸੀਂ ਡਾਕਟਰਾਂ, ਨਰਸਾਂ ਅਤੇ ਹੋਰਾਂ ਨਾਲ ਗੱਲ ਕਰ ਰਹੇ ਹਾਂ ਜੋ ਬੀਤੀ ਰਾਤ ਉਸਦੇ ਨਾਲ ਡਿਊਟੀ 'ਤੇ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਸਿਟੀ ਪੁਲਸ ਕਮਿਸ਼ਨਰ ਵਿਨੀਤ ਗੋਇਲ ਨੇ ਹੋਰ ਅਧਿਕਾਰੀਆਂ ਨਾਲ ਹਸਪਤਾਲ ਦਾ ਦੌਰਾ ਕੀਤਾ ਅਤੇ ਮੈਡੀਕਲ ਕਾਲਜ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਡਾਕਟਰ ਦੀ ਮੌਤ ਦੀ ਜਾਂਚ ਲਈ ਅਧਿਕਾਰੀਆਂ ਨੇ ਤਿੰਨ ਮੈਂਬਰੀ ਪੈਨਲ ਦਾ ਗਠਨ ਕੀਤਾ ਹੈ। ਐਸੋਸੀਏਸ਼ਨ ਆਫ ਹੈਲਥ ਸਰਵਿਸ ਡਾਕਟਰਜ਼ ਦੇ ਸੀਨੀਅਰ ਮੈਂਬਰ ਡਾਕਟਰ ਮਾਨਸ ਗੁਮਟਾ ਨੇ ਦੋਸ਼ ਲਾਇਆ ਕਿ ਮਾਮਲੇ ਨੂੰ ‘ਦਬਾਉਣ’ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਬੰਗਾਲ ਵਿਚ ਅਜਿਹਾ ਕਦੇ ਨਹੀਂ ਹੋਇਆ, ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਹੁਣ ਇਸ ਤੱਥ ਨੂੰ ਦਬਾਉਣ ਅਤੇ ਖੁਦਕੁਸ਼ੀ ਦਾ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News