ਕਿਸਾਨ ਦੀ ਜਾਗੀ ਸੁੱਤੀ ਕਿਸਮਤ, ਮਿਲਿਆ ਬੇਸ਼ਕੀਮਤੀ ਹੀਰਾ

Wednesday, May 04, 2022 - 05:26 PM (IST)

ਕਿਸਾਨ ਦੀ ਜਾਗੀ ਸੁੱਤੀ ਕਿਸਮਤ, ਮਿਲਿਆ ਬੇਸ਼ਕੀਮਤੀ ਹੀਰਾ

ਪੰਨਾ– ਮੱਧ ਪ੍ਰਦੇਸ਼ ’ਚ ਹੀਰਾ ਦੀਆਂ ਖਾਨਾਂ ਲਈ ਪ੍ਰਸਿੱਧ ਪੰਨਾ ਜ਼ਿਲ੍ਹੇ ਦੀ ਇਕ ਉਥਲੀ ਖਾਨ ’ਚੋਂ ਇਕ ਕਿਸਾਨ ਨੂੰ 11.88 ਕੈਰੇਟ ਵਜ਼ਨ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੇ ਝਰਕੂਆ ਪਿੰਡ ਵਾਸੀ ਪ੍ਰਤਾਪ ਸਿੰਘ ਯਾਦਵ ਨੂੰ ਕ੍ਰਿਸ਼ਨਾ ਕਲਿਆਣਪੁਰ ਦੀ ਪੱਟੀ ਹੀਰਾ ਖਾਨ ’ਚ 11.88 ਕੈਰੇਟ ਦਾ ਹੀਰਾ ਮਿਲਿਆ ਹੈ। ਇਸ ਹੀਰੇ ਨੇ ਆਰਥਿਕ ਤੰਗੀ ’ਚੋਂ ਲੰਘ ਰਹੇ ਇਸ ਗਰੀਬ ਕਿਸਾਨ ਨੂੰ ਅੱਜ ਮਾਲਾਮਾਲ ਕਰ ਦਿੱਤਾ। ਹੀਰੇ ਦੀ ਅਨੁਮਾਨਤ ਬਾਜ਼ਾਰ ’ਚ ਕੀਮਤ 50 ਤੋਂ 60 ਲੱਖ ਰੁਪਏ ਦੱਸੀ ਜਾ ਰਹੀ ਹੈ। 

ਕਿਸਾਨ ਨੇ ਹੀਰੇ ਨੂੰ ਅੱਜ ਨਿਯਮ ਮੁਤਾਬਕ ਅੱਜ ਕਲੈਕਟਰ ਕੰਪਲੈਕਸ ਸਥਿਤ ਹੀਰਾ ਦਫ਼ਤਰ ’ਚ ਜਮ੍ਹਾਂ ਕਰਵਾ ਦਿੱਤਾ ਹੈ। ਹੀਰੇ ਨੂੰ ਆਗਾਮੀ ਹੋਣ ਵਾਲੀ ਨਿਲਾਮੀ ’ਚ ਵਿਕਰੀ ਲਈ ਰੱਖਿਆ ਜਾਵੇਗਾ। ਵਿਕਰੀ ਤੋਂ ਪ੍ਰਾਪਤ ਰਾਸ਼ੀ ’ਚੋਂ ਸ਼ਾਸਨ ਦੀ ਰਾਇਲਟੀ ਕੱਟਣ ਤੋਂ ਬਾਅਦ ਬਾਕੀ ਰਾਸ਼ੀ ਹੀਰਾ ਧਾਰਕ ਨੂੰ ਦਿੱਤੀ ਜਾਵੇਗੀ। ਹੀਰਾ ਮਿਲਣ ਤੋਂ ਖੁਸ਼ ਕਿਸਾਨ ਯਾਦਵ ਨੇ ਦੱਸਿਆ ਕਿ ਉਹ ਪਿਛਲੇ 10-12 ਸਾਲ ਤੋਂ ਹੀਰਾ ਖਾਨ ’ਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਆਖ਼ਰਕਾਰ ਭਗਵਾਨ ਨੇ ਮੇਰੀ ਫਰਿਆਦ ਸੁਣ ਹੀ ਲਈ ਅਤੇ ਗਰੀਬੀ ਦੂਰ ਕਰ ਦਿੱਤੀ। 

ਕਿਸਾਨ ਨੇ ਦੱਸਿਆ ਕਿ ਹੀਰੇ ਦੀ ਵਿਕਰੀ ਤੋਂ ਪ੍ਰਾਪਤ ਰਾਸ਼ੀ ਤੋਂ ਉਹ ਕੋਈ ਧੰਦਾ ਸ਼ੁਰੂ ਕਰਨਗੇ, ਤਾਂ ਕਿ ਪਰਿਵਾਰ ਦੀਆਂ ਪਰੇਸ਼ਾਨੀਆਂ ਦੂਰ ਹੋ ਸਕਣ। ਉਨ੍ਹਾਂ ਦੱਸਿਆ ਕਿ ਬੇਸ਼ਕੀਮਤੀ ਹੀਰਾ ਮਿਲਣ ਦੀ ਖ਼ਬਰ ਫੈਲਣ ਮਗਰੋਂ ਉਨ੍ਹਾਂ ਦੇ ਘਰ ’ਚ ਤਿਉਹਾਰ ਵਰਗਾ ਮਾਹੌਲ ਹੈ। ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਘਰ ’ਚ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਲੱਗਾ ਹੈ।


author

Tanu

Content Editor

Related News