ਫੜ੍ਹੀ ਗਈ ਮਸ਼ਹੂਰ ਪਾਰਨ ਸਟਾਰ! ਮਾਪਿਆਂ ਦੀ ਭਾਲ ''ਚ ਪੁਲਸ ਵਲੋਂ ਛਾਪੇਮਾਰੀ

Saturday, Sep 28, 2024 - 04:04 PM (IST)

ਫੜ੍ਹੀ ਗਈ ਮਸ਼ਹੂਰ ਪਾਰਨ ਸਟਾਰ! ਮਾਪਿਆਂ ਦੀ ਭਾਲ ''ਚ ਪੁਲਸ ਵਲੋਂ ਛਾਪੇਮਾਰੀ

ਮੁੰਬਈ : ਮਸ਼ਹੂਰ ਪਾਰਨ ਸਟਾਰ ਅਦਾਕਾਰਾ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਵਲੋਂ ਉਸਦੇ ਮਾਪਿਆਂ ਤੇ ਭੈਣ-ਭਰਾ ਦੀ ਭਾਲ ਵਿੱਚ ਛਾਪੇਮਾਰੇ ਜਾ ਰਹੇ ਹਨ।ਜਾਣਕਾਰੀ ਮੁਤਾਬਕ ਇਹ ਪਾਰਨ ਸਟਾਰ ਨੇ ਜਾਅਲੀ ਸਰਟੀਫਿਕੇਟ ਬਣਾਏ ਤੇ ਇਨ੍ਹਾਂ ਦਸਤਾਵੇਜ਼ਾ ਦੇ ਆਧਾਰ ਉੱਤੇ ਪਾਸਪੋਰਟ ਅਪਲਾਈ ਕਰ ਦਿੱਤਾ। 
ਜਾਣਕਾਰੀ ਮੁਤਾਬਕ ਬੰਗਲਾਦੇਸ਼ੀ ਮੂਲ ਦੀ ਪੋਰਨ ਸਟਾਰ ਨੂੰ ਮਹਾਰਾਸ਼ਟਰ ਦੇ ਉਲਹਾਸਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ, ਆਰੋਹੀ ਬਰਦੇ ਉਰਫ ਬੰਨਾ ਸ਼ੇਖ ਨਾਮੀ ਇਕ ਅਦਾਕਾਰਾਂ ਆਪਣੇ ਆਪ ਨੂੰ ਭਾਰਤ ਦਾ ਨਿਵਾਸੀ ਹੋਣ ਦਾ ਦਾਅਵਾ ਕਰਦੀ ਸੀ। ਜਿਸ ਲਈ ਇਸ ਨੇ ਇੱਕ ਜਾਅਲੀ ਸਰਟੀਫਿਕੇਟ ਬਣਾਇਆ ਅਤੇ ਇਸਦੀ ਵਰਤੋਂ ਭਾਰਤੀ ਪਾਸਪੋਰਟ ਬਣਾਉਣ ਲਈ ਕੀਤੀ ਸੀ। ਜਾਣਕਾਰੀ ਮੁਤਾਬਕ ਬੰਗਲਾਦੇਸ਼ੀ ਬਾਲਗ ਫਿਲਮ ਅਦਾਕਾਰ ਅਤੇ ਉਸ ਦੇ ਪਰਿਵਾਰਕ ਮੈਂਬਰ ਫਰਜ਼ੀ ਨਾਵਾਂ 'ਤੇ ਉਲਹਾਸਨਗਰ 'ਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ।
PunjabKesari

ਮੁੰਬਈ ਪੁਲਸ ਦੇ ਸਬ-ਇੰਸਪੈਕਟਰ ਸੰਗਰਾਮ ਮਲਕਰ ਮੁਤਾਬਕ ਗ੍ਰਿਫਤਾਰ ਪੋਰਨ ਸਟਾਰ ਦਾ ਨਾਂ ਆਰੋਹੀ ਬਰਦੇ ਉਰਫ ਬੰਨਾ ਸ਼ੇਖ ਹੈ। ਹਿੱਲ ਲਾਈਨ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਲਹਾਸਨਗਰ 'ਚ ਇਕ ਬੰਗਲਾਦੇਸ਼ੀ ਔਰਤ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੀ ਹੈ। SI ਸੰਗਰਾਮ ਮਲਕਰ ਨੇ ਦੱਸਿਆ ਕਿ ਜਦੋਂ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਸ ਔਰਤ ਵੱਲੋਂ ਪੇਸ਼ ਕੀਤੇ ਗਏ ਦਸਤਾਵੇਜ਼ ਜਾਅਲੀ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਿਕਾਇਤ ਤੋਂ ਬਾਅਦ ਪੁਲਸ ਨੇ ਸ਼ੱਕੀ ਆਰੋਹੀ ਬਰਦੇ ਉਰਫ ਬੰਨਾ ਸ਼ੇਖ ਤੋਂ ਉਸ ਦੇ ਭਾਰਤੀ ਪਛਾਣ ਦਸਤਾਵੇਜ਼ਾਂ ਬਾਰੇ ਪੁੱਛਗਿੱਛ ਕੀਤੀ। ਇਸ ਦੌਰਾਨ ਸ਼ੱਕੀ ਨੇ ਜਾਂਚ ਟੀਮ ਨੂੰ ਆਪਣੇ ਰਿਹਾਇਸ਼ੀ ਸਰਟੀਫਿਕੇਟ ਸਮੇਤ ਕਈ ਦਸਤਾਵੇਜ਼ ਸੌਂਪੇ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਦਸਤਾਵੇਜ਼ ਫਰਜ਼ੀ ਸਨ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਅਨੁਸਾਰ ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਭਾਰਤ ਵਿੱਚ ਰਹਿ ਰਹੀ ਹੈ।
PunjabKesari

ਸੂਤਰਾਂ ਦੱਸਦੇ ਹਨ ਕਿ ਬੰਗਲਾਦੇਸ਼ੀ ਮਹਿਲਾ ਕਈ ਅਸ਼ਲੀਲ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਦਿਲਚਸਪ ਗੱਲ ਇਹ ਹੈ ਕਿ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸਦੇ ਮਾਤਾ-ਪਿਤਾ ਵੀ ਉਸਦੇ ਨਾਲ ਉਲਹਾਸਨਗਰ ਵਿੱਚ ਰਹਿ ਰਹੇ ਹਨ। ਉਹ ਉਲਹਾਸਨਗਰ 'ਚ ਨਾਜਾਇਜ਼ ਤੌਰ 'ਤੇ ਆਪਣਾ ਨਾਂ ਬਦਲ ਕੇ ਰਹਿ ਰਹੀ ਹੈ। ਇੰਨਾ ਹੀ ਨਹੀਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਆਪਣਾ ਨਾਂ ਬਦਲ ਕੇ ਉਲਹਾਸਨਗਰ 'ਚ ਆਪਣਾ ਘਰ ਬਣਾ ਲਿਆ ਹੈ।
PunjabKesariਸੂਤਰਾਂ ਨੇ ਦੱਸਿਆ ਕਿ ਆਰੋਹੀ ਬਰਡੇ ਉਰਫ ਬੰਨਾ ਸ਼ੇਖ ਆਪਣੀ ਮਾਂ ਅੰਜਲੀ ਰਾਜਾਰਾਮ ਪਾਟਿਲ ਉਰਫ ਅੰਜਲੀ ਅਰਵਿੰਦ ਬਰਡੇ ਉਰਫ ਰੂਬੀ ਸ਼ੇਖ, ਭਰਾ ਰਵਿੰਦਰ ਅਰਵਿੰਦ ਬਰਡੇ ਉਰਫ ਰਿਆਜ਼ ਸ਼ੇਖ, ਰਿਤੂ ਅਰਵਿੰਦ ਬਰਡੇ ਉਰਫ ਮੋਨੀ ਸ਼ੇਖ ਅਤੇ ਪਿਤਾ ਅਰਵਿੰਦ ਸ਼ਾਮਰਾਓ ਬਰਡੇ ਨਾਲ ਰਹਿ ਰਹੀ ਸੀ।


author

DILSHER

Content Editor

Related News