ਪੈਰਿਸ ਫੈਸ਼ਨ ਵੀਕ 'ਚ ਛਾ ਗਈ ਐਸ਼ਵਰਿਆ ਰਾਏ ਬੱਚਨ

Tuesday, Sep 29, 2026 - 05:26 PM (IST)

ਪੈਰਿਸ ਫੈਸ਼ਨ ਵੀਕ 'ਚ ਛਾ ਗਈ ਐਸ਼ਵਰਿਆ ਰਾਏ ਬੱਚਨ

ਨਵੀਂ ਦਿੱਲੀ (ਏਜੰਸੀ)- ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਪੈਰਿਸ ਫੈਸ਼ਨ ਵੀਕ ਵਿੱਚ ਸੀਰੀਆਈ ਲੇਬਲ ਯਾਰਾ ਸ਼ੂਮੇਕਰ ਦੀ ਡਰੈੱਸ ਪਹਿਨ ਕੇ ਰੈਂਪ ਵਾਕ ਕੀਤਾ। ਅਦਾਕਾਰਾ ਨੇ ਮੋਤੀ ਜੜੇ ਆਕਰਸ਼ਕ ਕੇਪ ਨਾਲ ਬਲੈਕ  ਮਖਮਲੀ V-ਆਕਾਰ ਦਾ ਫਿਸ਼ਟੇਲ ਗਾਊਨ ਪਹਿਨਿਆ ਸੀ। ਉਨ੍ਹਾਂ ਨੇ ਆਪਣੇ ਲੁੱਕ ਨੂੰ ਨਿਖਾਰਨ ਲਈ ਸਿਰ 'ਤੇ ਕਰਾਊਨ ਪਹਿਨਿਆ ਅਤੇ ਗੂੜ੍ਹੇ ਲਾਲ ਰੰਗ ਦੀ ਲਿਪਸਟਿਕ ਅਤੇ ਚਮਕਦਾਰ ਮੇਕਅਪ ਕੀਤਾ ਸੀ। ਲੋਰੀਅਲ ਪੈਰਿਸ ਦੀ ਬ੍ਰਾਂਡ ਅੰਬੈਸਡਰ ਬੱਚਨ ਨੇ ਸੋਮਵਾਰ ਨੂੰ ਲੋਰੀਅਲ ਪੈਰਿਸ ਲੇ ਡੈਫਿਲੇ ਸ਼ੋਅ ਵਿੱਚ ਰੈਂਪ ਵਾਕ ਕੀਤਾ।

PunjabKesari

ਇਹ ਪ੍ਰੋਗਰਾਮ ਆਈਫਲ ਟਾਵਰ ਦੇ ਹੇਠਾਂ ਸਥਿਤ ਪਲੇਸ ਜੋਫਰੇ ਅਤੇ ਏਕੋਲ ਮਿਲਿਟੇਅਰ ਵਿਖੇ ਆਯੋਜਿਤ ਕੀਤਾ ਗਿਆ ਸੀ। ਬ੍ਰਾਂਡ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਅਦਾਕਾਰਾ ਦੀ ਇਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਉਹ ਵੈਨਿਊ 'ਤੇ ਪਹੁੰਚਦੀ ਨਜ਼ਰ ਆ ਰਹੀ ਹੈ। ਅਦਾਕਾਰਾ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਕਾਨਸ ਫਿਲਮ ਫੈਸਟੀਵਲ ਰੈੱਡ ਕਾਰਪੇਟ ਅਤੇ ਪੈਰਿਸ ਫੈਸ਼ਨ ਵੀਕ 'ਤੇ ਬ੍ਰਾਂਡ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਨੇ 2019 ਵਿੱਚ ਪੈਰਿਸ ਫੈਸ਼ਨ ਵੀਕ ਵਿੱਚ ਰੈਂਪ 'ਤੇ ਚੱਲਣਾ ਸ਼ੁਰੂ ਕੀਤਾ ਸੀ।

PunjabKesari


author

cherry

Content Editor

Related News