ਫ਼ਿਲਮ ''ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ''ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ ਕਰਨ ਲੱਗਾ ''ਨਫ਼ਰਤ''

Sunday, Sep 27, 2026 - 10:07 AM (IST)

ਫ਼ਿਲਮ ''ਚ ਰੋਲ ਪਿੱਛੇ ਮਸ਼ਹੂਰ ਅਦਾਕਾਰ ਨੇ ਕਰ''ਤਾ ਇਹ ਕੰਮ ! ਫ਼ਿਰ ਖ਼ੁਦ ਨਾਲ ਹੀ ਕਰਨ ਲੱਗਾ ''ਨਫ਼ਰਤ''

ਐਂਟਰਟੇਨਮੈਂਟ ਡੈਸਕ - ਫਿਲਮਾਂ ਵਿੱਚ ਆਪਣੀਆਂ ਬੇਮਿਸਾਲ ਭੂਮਿਕਾਂ ਲਈ ਮਸ਼ਹੂਰ ਅਦਾਕਾਰ ਰਘੂਬੀਰ ਯਾਦਵ ਇਸ ਵਾਰ ਆਪਣੀ ਨਵੀਂ ਭੂਮਿਕਾ ਨੂੰ ਲੈ ਕੇ ਚਰਚਾ ਵਿੱਚ ਬਣੇ ਹੋਏ ਹਨ। ਦਰਅਸਲ ਵੈੱਬ ਸੀਰੀਜ਼ "ਹੁੰਕਾਰ: ਦਿ ਰੋਅਰ" ਵਿੱਚ ਉਨ੍ਹਾਂ ਵੱਲੋਂ ਨਿਭਾਈ ਗਈ ਭੂਮਿਕਾ ਇਨ੍ਹਾਂ ਸਾਰੀਆਂ ਭੂਮਿਕਾਵਾਂ ਤੋਂ ਕਾਫ਼ੀ ਵੱਖਰੀ ਹੈ। ਇਸ ਸੀਰੀਜ਼ ਵਿੱਚ, ਉਹ ਸੁਨੀਲ ਚਕੋਸੀ ਉਰਫ "ਬਾਪਜੀ" ਦੀ ਭੂਮਿਕਾ ਨਿਭਾ ਰਹੇ ਹਨ। "ਬਾਪਜੀ" ਇੱਕ ਪ੍ਰਸਿੱਧ ਧਾਰਮਿਕ ਆਗੂ ਹੈ, ਜਿਸ 'ਤੇ 17 ਸਾਲ ਦੀ ਇੱਕ ਕੁੜੀ ਮੀਨੂ ਰਾਵਤ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਮੀਨੂੰ ਦਾ ਕਿਰਦਾਰ ਅਦਾਕਾਰ ਅਨੀਤ ਪੱਡਾ ਨੇ ਨਿਭਾਇਆ ਹੈ, ਜੋ ਫਿਲਮ ''ਸਿਯਾਰਾ'' ਨਾਲ ਮਸ਼ਹੂਰ ਹੋਈ ਸੀ।

ਇਹ ਵੀ ਪੜ੍ਹੋ: ਬੈਂਕਾਂ ਦੀ ਹੜਤਾਲ ਦੌਰਾਨ SBI ਦਾ ਵੱਡਾ ਐਲਾਨ ! ਲੱਖਾਂ ਗਾਹਕਾਂ ਨੂੰ ਦਿੱਤੀ Good News

PunjabKesari

ਇੱਕ ਇੰਟਰਵਿਊ ਦੌਰਾਨ ਅਦਾਕਾਰ ਨੇ ਦੱਸਿਆ ਕਿ, ਉਨ੍ਹਾਂ ਬਾਪਜੀ ਦੇ ਕਿਰਦਾਰ ਵਿੱਚ ਪੂਰੀ ਤਰ੍ਹਾਂ ਢਲਣ ਲਈ ਵਿੱਗ ਜਾਂ ਨਕਲੀ ਵਾਲਾਂ ਦੀ ਵਰਤੋਂ ਕਰਨ ਦੀ ਬਜਾਏ ਆਪਣਾ ਸਿਰ ਤੱਕ ਮੁੰਨਵਾ ਲਿਆ ਸੀ ਅਤੇ ਆਪਣੇ ਇਸ ਲੁੱਕ ਨੂੰ ਦੇਖ ਕੇ ਉਹ ਖੁਦ ਹੈਰਾਨ ਰਹਿ ਗਏ ਸਨ। ਉਨ੍ਹਾਂ ਸਾਂਝਾ ਕੀਤਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਖੁਦ ਨੂੰ ਬਿਨਾਂ ਵਾਲਾਂ ਦੇ ਦੇਖਿਆ, ਤਾਂ ਉਹ ਆਪਣੇ ਆਪ ਤੋਂ ਨਫ਼ਰਤ ਕਰਨ ਲੱਗ ਪਏ ਸਨ। ਇਸ ਤੋਂ ਬਾਅਦ ਉਹ ਹੌਲੀ-ਹੌਲੀ, ਇਸ ਬਦਲਾਅ ਨਾਲ 'ਬਾਪਜੀ' ਦੇ ਕਿਰਦਾਰ ਵਿੱਚ ਢਲਣ ਲੱਗ ਪਏ ਅਤੇ ਉਨ੍ਹਾਂ ਨੇ ਇਸ ਕਿਰਦਾਰ ਨੂੰ ਬਾਖੂਬੀ ਨਿਭਾਇਆ।

ਇਹ ਵੀ ਪੜ੍ਹੋ: ਯੂਟਿਊਬਰ ਮਨੀ ਸ਼ੋਕਰ ਨੂੰ ਭੇਜਿਆ ਗਿਆ ਜੇਲ੍ਹ ! ਸਲਾਖਾਂ ਪਿੱਛੇ ਕੱਟੇਗਾ 14 ਦਿਨ

PunjabKesari

ਸ਼ੁੱਕਰਵਾਰ ਤੋਂ ਜੀਓ-ਹੌਟਸਟਾਰ 'ਤੇ ਰਿਲੀਜ਼ ਹੋਈ 6  ਐਪੀਸੋਡਾਂ ਵਾਲੀ ਸੀਰੀਜ਼ "ਹੁੰਕਾਰ: ਦਿ ਰੋਅਰ" ਦਾ ਨਿਰਮਾਣ ਕਰਨ ਡੀ. ਕਪਾਡੀਆ ਅਤੇ ਨਿਤਿਆ ਮਹਿਰਾ ਨੇ ਕੀਤਾ ਹੈ। ਇਸ ਸੀਰੀਜ਼ ਵਿੱਚ ਫਾਤਿਮਾ ਸਨਾ ਸ਼ੇਖ, ਰਾਮ ਕਪੂਰ ਅਤੇ ਜ਼ੋਇਆ ਹੁਸੈਨ ਵੀ ਹਨ।

ਇਹ ਵੀ ਪੜ੍ਹੋ: ਗੁਲਾਬ ਸਿੱਧੂ ਦੇ ਘਰ ''ਤੇ ਫਾਇਰਿੰਗ ਮਾਮਲੇ ''ਚ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਦਾ ਪਿਤਾ ਗ੍ਰਿਫਤਾਰ !

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News