ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ! ਘਰਾਂ 'ਚੋਂ ਬਾਹਰ ਨਿਕਲੇ ਲੋਕ
Tuesday, Jul 08, 2025 - 01:11 PM (IST)

ਨੈਸ਼ਨਲ ਡੈਸਕ : ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (ਐਨਸੀਐਸ) ਨੇ ਕਿਹਾ ਕਿ ਮੰਗਲਵਾਰ ਸਵੇਰੇ ਅਸਾਮ ਦੇ ਕਰਬੀ ਅੰਗਲੋਂਗ ਜ਼ਿਲ੍ਹੇ 'ਚ ਰਿਕਟਰ ਪੈਮਾਨੇ 'ਤੇ 4.1 ਤੀਬਰਤਾ ਦਾ ਭੂਚਾਲ ਆਇਆ। ਐੱਨਸੀਐੱਸ ਦੇ ਅਨੁਸਾਰ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 9:22 ਵਜੇ 25 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ, ਜਿਸਦਾ ਕੇਂਦਰ 26.51 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 93.15 ਡਿਗਰੀ ਪੂਰਬੀ ਦੇਸ਼ਾਂਤਰ 'ਤੇ ਸਥਿਤ ਸੀ।
ਇਹ ਵੀ ਪੜ੍ਹੋ...ਰੇਲਗੱਡੀ 'ਚ ਵੱਜੀ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ, ਫਾਟਕ ਖੁੱਲ੍ਹਾ ਰਹਿਣ ਕਾਰਨ ਵਾਪਰਿਆ ਹਾਦਸਾ
NCS ਨੇ X 'ਤੇ ਇੱਕ ਪੋਸਟ ਕਰ ਕੇ ਜਾਣਕਾਰੀ ਦਿੱਤੀ। NCS ਦੇ ਅਨੁਸਾਰ ਸੋਮਵਾਰ ਨੂੰ ਅੰਡੇਮਾਨ ਸਾਗਰ 'ਚ 10 ਕਿਲੋਮੀਟਰ ਦੀ ਡੂੰਘਾਈ 'ਤੇ 4.5 ਤੀਬਰਤਾ ਦਾ ਭੂਚਾਲ ਆਇਆ ਸੀ। ਐਤਵਾਰ ਨੂੰ ਵੀ ਇਸੇ ਖੇਤਰ 'ਚ ਇਸੇ ਤੀਬਰਤਾ ਅਤੇ ਡੂੰਘਾਈ ਨਾਲ ਇਸੇ ਤਰ੍ਹਾਂ ਦਾ ਭੂਚਾਲ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸਾਲ ਫਰਵਰੀ ਵਿੱਚ ਅਸਾਮ 'ਚ ਭੂਚਾਲ ਆਇਆ ਸੀ। ਰਿਪੋਰਟਾਂ ਅਨੁਸਾਰ ਭੂਚਾਲ ਦੀ ਤੀਬਰਤਾ 5.0 ਦਰਜ ਕੀਤੀ ਗਈ ਸੀ। ਫਰਵਰੀ ਵਿੱਚ ਗੁਹਾਟੀ, ਨਾਗਾਓਂ ਅਤੇ ਤੇਜ਼ਪੁਰ ਦੇ ਇਲਾਕਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਮਹੀਨੇ ਵਿੱਚ ਕਈ ਥਾਵਾਂ 'ਤੇ ਭੂਚਾਲ ਆਏ ਹਨ।
EQ of M: 4.1, On: 08/07/2025 09:22:19 IST, Lat: 26.51 N, Long: 93.15 E, Depth: 25 Km, Location: Karbi Anglong, Assam.
— National Center for Seismology (@NCS_Earthquake) July 8, 2025
For more information Download the BhooKamp App https://t.co/5gCOtjcVGs @DrJitendraSingh @OfficeOfDrJS @Ravi_MoES @Dr_Mishra1966 @ndmaindia pic.twitter.com/irHA4i9w2x
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e