ਡਾਕਟਰ ਨੇ ਬੇਹੋਸ਼ੀ ਦਾ ਟੀਕਾ ਲਗਾ ਕੇ ਔਰਤ ਨਾਲ ਕੀਤਾ ਜਬਰ ਜ਼ਨਾਹ

Tuesday, Oct 29, 2024 - 10:17 PM (IST)

ਡਾਕਟਰ ਨੇ ਬੇਹੋਸ਼ੀ ਦਾ ਟੀਕਾ ਲਗਾ ਕੇ ਔਰਤ ਨਾਲ ਕੀਤਾ ਜਬਰ ਜ਼ਨਾਹ

ਕੋਲਕਾਤਾ (ਅਨਸ) : ਪੱਛਮੀ ਬੰਗਾਲ ਦੇ ਇਕ ਹਸਪਤਾਲ ’ਚ ਮਰੀਜ਼ ਨਾਲ ਜਬਰ ਜ਼ਨਾਹ ਕਰਨ ਦਾ ਮਾਮਲਾ ਆਇਆ ਹੈ। ਉੱਤਰ 24 ਪਰਗਨਾ ਜ਼ਿਲੇ ਦੇ ਹਸਨਾਬਾਦ ’ਚ ਇਕ ਡਾਕਟਰ ਨੂੰ ਬੇਹੋਸ਼ੀ ਦਾ ਟੀਕਾ ਲਗਾ ਕੇ ਮਹਿਲਾ ਮਰੀਜ਼ ਨਾਲ ਜਬਰ ਜ਼ਨਾਹ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਔਰਤ ਨੇ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਜਦ ਉਸ ਦਾ ਪਤੀ ਸੂਬੇ ਤੋਂ ਬਾਹਰ ਗਿਆ ਸੀ ਤਾਂ ਉਹ ਇਲਾਜ ਲਈ ਮੁਲਜ਼ਮ ਡਾਕਟਰ ਕੋਲ ਗਈ ਸੀ।

ਮੁਲਜ਼ਮ ਡਾਕਟਰ ਨੇ ਬੇਹੋਸ਼ੀ ਦੀ ਹਾਲਤ ’ਚ ਪੀੜਤਾ ਦੀਆਂ ਕੁਝ ਤਸਵੀਰਾਂ ਵੀ ਲਈਆਂ। ਇਸ ਤੋਂ ਬਾਅਦ ਮੁਲਜ਼ਮ ਨੇ ਇਨ੍ਹਾਂ ਤਸਵੀਰਾਂ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕੀਤਾ। ਪੀੜਤਾ ਨੇ ਦੋਸ਼ ਲਗਾਇਆ ਕਿ ਡਾਕਟਰ ਨੇ ਉਸ ਨੂੰ ਬਲੈਕਮੇਲ ਕਰ ਉਸ ਨਾਲ ਕਈ ਵਾਰ ਜਬਰ ਜ਼ਨਾਹ ਕੀਤਾ। ਡਾਕਟਰ ਨੇ ਉਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ ਕਰੀਬ 4 ਲੱਖ ਰੁਪਏ ਵੀ ਲੈ ਲਏ।


author

Baljit Singh

Content Editor

Related News