ਪਠਾਨਕੋਟ ''ਚ ਸਨੈਚਰਾਂ ਦੇ ਹੌਂਸਲੇ ਬੁਲੰਦ, ਘਰ ਦੇ ਬਾਹਰ ਝਾੜੂ ਲਗਾ ਰਹੀ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹੀਆਂ

Monday, Nov 02, 2026 - 12:08 PM (IST)

ਪਠਾਨਕੋਟ ''ਚ ਸਨੈਚਰਾਂ ਦੇ ਹੌਂਸਲੇ ਬੁਲੰਦ, ਘਰ ਦੇ ਬਾਹਰ ਝਾੜੂ ਲਗਾ ਰਹੀ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹੀਆਂ

ਪਠਾਨਕੋਟ (ਹਰਜਿੰਦਰ ਸਿੰਘ ਗੋਰਾਇਆ)- ਤਿਉਹਾਰਾਂ ਦੇ ਸੀਜ਼ਨ ਦੌਰਾਨ ਸ਼ਹਿਰ 'ਚ ਭਾਰੀ ਪੁਲਸ ਤਾਇਨਾਤੀ ਅਤੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸਨੈਚਰਾਂ ਦੇ ਹੌਂਸਲੇ ਬੁਲੰਦ ਹਨ। ਤਾਜ਼ਾ ਮਾਮਲਾ ਥਾਣਾ ਡਿਵੀਜ਼ਨ ਨੰਬਰ 2 ਅਧੀਨ ਢਾਂਗੂ ਰੋਡ ਸਥਿਤ ਫਰੈਂਡਜ਼ ਕਲੋਨੀ ਤੋਂ ਸਾਹਮਣੇ ਆਇਆ ਹੈ, ਜਿੱਥੇ ਘਰ ਦੇ ਬਾਹਰ ਗਲੀ ਵਿੱਚ ਝਾੜੂ ਲਗਾ ਰਹੀ ਇੱਕ ਔਰਤ ਦੇ ਕੰਨਾਂ ਵਿੱਚੋਂ ਪੈਦਲ ਆਏ ਨੌਜਵਾਨ ਨੇ ਕਰੀਬ ਚਾਰ ਤੋਲੇ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਵੀ ਪੜ੍ਹੋ-ਕਹਿਰ ਓ ਰੱਬਾ; ਇਕੱਠਿਆਂ 2 ਸਕੇ ਭਰਾਵਾਂ ਦੀ ਮੌਤ, ਕਮਰੇ 'ਚ ਮ੍ਰਿਤ ਮਿਲੇ ਨੌਜਵਾਨ

ਪੀੜਤ ਪੁਸ਼ਪਾ ਦੇਵੀ ਵਾਸੀ ਫਰੈਂਡਜ਼ ਕਲੋਨੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ  ਸਵੇਰੇ ਕਰੀਬ 10 ਵਜੇ ਉਹ ਆਪਣੇ ਘਰ ਦੇ ਬਾਹਰ ਗਲੀ ਵਿੱਚ ਸਫਾਈ ਕਰ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਪੈਦਲ ਉਸ ਕੋਲ ਆਇਆ ਅਤੇ ਅਚਾਨਕ ਉਸ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਲਈਆਂ। ਜਦੋਂ ਉਸ ਨੇ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਉਸ ਨੇ ਔਰਤ ਨੂੰ ਧੱਕਾ ਦੇ ਦਿੱਤਾ ਅਤੇ ਮੁੱਖ ਸੜਕ ਵੱਲ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੀ ਗਈ, ਜਿਸ ਦੌਰਾਨ ਮੁਲਜ਼ਮ ਦੀ ਪਛਾਣ  ਹੋ ਗਈ ਹੈ । ਪੁਲਸ ਥਾਣਾ ਡਿਵੀਜ਼ਨ ਨੰਬਰ 2 ਵੱਲੋਂ ਉਸ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- Amritsar Airport 'ਤੇ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ, ਹੁਣ ਨਹੀਂ ਦਿਖਾਉਣੇ ਪੈਣਗੇ ਦਸਤਾਵੇਜ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News