ਸਿਰਫ ਨਿਰਦੇਸ਼ ਜਾਰੀ ਕਰਨ ਨਾਲ ਹੀ ਨਹੀਂ ਰੁਕੇਗਾ ਪਰਾਲੀ ਸਾੜਨ ਦਾ ਕੰਮ : ਸੁਪਰੀਮ ਕੋਰਟ

02/21/2019 12:22:55 AM

ਨਵੀਂ ਦਿੱਲੀ (ਭਾਸ਼ਾ)–ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ-ਐੱਨ. ਸੀ.ਆਰ. ਵਿਚ ਵਧਦੇ ਪ੍ਰਦੂਸ਼ਣ ਦਾ ਪ੍ਰਮੁੱਖ ਕਾਰਨ ਪਰਾਲੀ ਸਾੜਨ ਦਾ ਕੰਮ ਸਿਰਫ ਨਿਰਦੇਸ਼ ਜਾਰੀ ਕਰ ਕੇ ਰੁਕਣ ਵਾਲਾ ਨਹੀਂ ਹੈ। ਸਰਵਉੱਚ ਅਦਾਲਤ ਨੇ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਕਿਸਾਨਾਂ ਨੂੰ ਸਬਸਿਡੀ ਦੇਣ 'ਤੇ ਵਿਚਾਰ ਕਰਨ ਲਈ ਕਿਹਾ।
ਜਸਟਿਸ ਏ. ਕੇ. ਸੀਕਰੀ, ਜਸਟਿਸ ਐੱਸ. ਏ. ਨਜ਼ੀਰ ਅਤੇ ਜਸਟਿਸ ਐੱਮ. ਆਰ. ਸ਼ਾਹ ਦੇ ਬੈਂਚ ਨੇ ਕਿਹਾ ਕਿ ਅਦਾਲਤ ਦਾ ਦ੍ਰਿਸ਼ਟੀਕੋਣ ਹੈ ਕਿ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀ ਸਮੱਸਿਆ ਸਿਰਫ ਨਿਰਦੇਸ਼ ਅਤੇ ਸਲਾਹ ਜਾਰੀ ਕਰ ਕੇ ਆਪਣੇ-ਆਪ ਰੁਕਣ ਵਾਲੀ ਨਹੀਂ ਹੈ।


Hardeep kumar

Content Editor

Related News