ਸ਼੍ਰੀਨਗਰ ਪੁੱਜਾ EU ਸੰਸਦ ਮੈਂਬਰਾਂ ਦਾ ਵਫਦ, ਰਾਜਪਾਲ ਨਾਲ ਕਰਨਗੇ ਮੁਲਾਕਾਤ

Tuesday, Oct 29, 2019 - 01:30 PM (IST)

ਸ਼੍ਰੀਨਗਰ ਪੁੱਜਾ EU ਸੰਸਦ ਮੈਂਬਰਾਂ ਦਾ ਵਫਦ, ਰਾਜਪਾਲ ਨਾਲ ਕਰਨਗੇ ਮੁਲਾਕਾਤ

ਸ਼੍ਰੀਨਗਰ— ਯੂਰਪੀਅਨ ਯੂਨੀਅਨ (ਈ.ਯੂ.) ਦੇ 28 ਸੰਸਦ ਮੈਂਬਰ ਮੰਗਲਵਾਰ ਭਾਵ ਅੱਜ ਸ਼੍ਰੀਨਗਰ ਪਹੁੰਚ ਗਏ ਹਨ। ਇਹ ਸਾਰੇ ਮੈਂਬਰ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਕਿਸੇ ਵਿਦੇਸ਼ੀ ਟੀਮ ਦਾ ਇਹ ਪਹਿਲਾ ਕਸ਼ਮੀਰੀ ਦੌਰਾ ਹੈ। ਇਹ ਸਾਰੇ ਸੰਸਦ ਮੈਂਬਰ ਰਾਜਪਾਲ ਸੱਤਿਆਪਾਲ ਮਲਿਕ, ਸਥਾਨਕ ਅਧਿਕਾਰੀਆਂ ਦੇ ਨਾਲ-ਨਾਲ ਸਥਾਨਕ ਵਾਸੀਆਂ ਨਾਲ ਵੀ ਮੁਲਾਕਾਤ ਕਰਨਗੇ। 

ਮੈਂਬਰ ਜੰਮੂ-ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਵੀ ਲੈਣਗੇ। ਇਸ ਤੋਂ ਇਲਾਵਾ ਸ਼੍ਰੀਨਗਰ ਦੀ ਮਸ਼ਹੂਰ ਡਲ ਝੀਲ ਵੀ ਦੇਖਣ ਜਾਣਗੇ। ਇਨ੍ਹਾਂ ਸੰਸਦ ਮੈਂਬਰਾਂ ਦੀ ਟੀਮ ਅੱਜ ਰਾਤ ਕਸ਼ਮੀਰ ਵਿਚ ਹੀ ਰੁੱਕੇਗੀ, ਜਿਸ ਤੋਂ ਬਾਅਦ ਬੁੱਧਵਾਰ ਭਾਵ ਕੱਲ ਇਨ੍ਹਾਂ ਦੀ ਦਿੱਲੀ ਵਾਪਸੀ ਹੋਵੇਗੀ। ਇਹ ਟੀਮ ਅੱਜ ਸਵੇਰੇ ਕਸ਼ਮੀਰ ਲਈ ਰਵਾਨਾ ਹੋਈ ਸੀ। ਦੱਸਣਯੋਗ ਹੈ ਕਿ ਇਨ੍ਹਾਂ ਸੰਸਦ ਮੈਂਬਰਾਂ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਪ੍ਰਧਾਨ ਮਤੰਰੀ ਨਰਿੰਦਰ ਮੋਦੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ ਸੀ।


author

Tanu

Content Editor

Related News