ਮ੍ਰਿਤਕ ਕਰਮਚਾਰੀ ਦੀ ਲਗਾ ਦਿੱਤੀ ਡਿਊਟੀ, ਜ਼ਿਲ੍ਹਾ ਪੰਚਾਇਤ ਨੇ ਜਾਰੀ ਕੀਤੇ ਜਾਂਚ ਹੁਕਮ

Tuesday, Apr 29, 2025 - 12:25 PM (IST)

ਮ੍ਰਿਤਕ ਕਰਮਚਾਰੀ ਦੀ ਲਗਾ ਦਿੱਤੀ ਡਿਊਟੀ, ਜ਼ਿਲ੍ਹਾ ਪੰਚਾਇਤ ਨੇ ਜਾਰੀ ਕੀਤੇ ਜਾਂਚ ਹੁਕਮ

ਸਿੰਗਰੌਲੀ (ਅੰਬੂਜ ਤਿਵਾੜੀ) : ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲੇ 'ਚ ਜ਼ਿਲਾ ਪੰਚਾਇਤ ਕਰਮਚਾਰੀਆਂ ਨੇ ਮ੍ਰਿਤਕ ਵਿਅਕਤੀ ਦੀ ਡਿਊਟੀ ਲਗਾ ਦਿੱਤੀ। ਇਹ ਮਾਮਲਾ ਜੋਬਗੜ੍ਹ ਗ੍ਰਾਮ ਪੰਚਾਇਤ ਨਾਲ ਸਬੰਧਤ ਹੈ, ਜਿੱਥੇ ਸਕੱਤਰ ਲਾਲਨਰਾਮ ਵੈਸ਼ ਦੀ ਪਿਛਲੇ ਸਾਲ 11 ਅਕਤੂਬਰ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਪਰ ਜ਼ਿਲ੍ਹਾ ਪੰਚਾਇਤ ਦੇ ਲਾਪਰਵਾਹ ਕਰਮਚਾਰੀਆਂ ਨੇ ਮ੍ਰਿਤਕ ਲੱਲਨ ਰਾਮ ਲਈ ਹੁਕਮ ਜਾਰੀ ਕਰ ਕੇ ਉਸਦੀ ਡਿਊਟੀ ਲਗਾ ਦਿੱਤੀ।

ਇਸ ਕੰਮ 'ਚ ਲਾਈ ਸੀ ਡਿਊਟੀ
 21 ਅਪ੍ਰੈਲ ਨੂੰ ਜ਼ਿਲਾ ਪੰਚਾਇਤ ਸਿੰਗਰੌਲੀ ਵੱਲੋਂ ਜਾਰੀ ਕੀਤਾ ਗਿਆ ਇਹ ਹੁਕਮ 23 ਅਪ੍ਰੈਲ ਤੋਂ 14 ਮਈ ਤੱਕ ਜ਼ਿਲ੍ਹੇ ਭਰ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਵਿੱਚ ਅਪਾਹਜਾਂ ਦੇ ਟੈਸਟਿੰਗ ਅਤੇ ਮੁਲਾਂਕਣ ਕੈਂਪ ਲਈ ਡਿਊਟੀ ਨਾਲ ਸਬੰਧਤ ਹੈ, ਜਿਸ 'ਚ ਗ੍ਰਾਮ ਪੰਚਾਇਤਾਂ ਦੇ ਸਕੱਤਰ ਅਤੇ ਰੁਜ਼ਗਾਰ ਸਹਾਇਕ ਅਪਾਹਜਾਂ ਨੂੰ ਕੈਂਪ ਵਿੱਚ ਲਿਆਉਣ ਦਾ ਕੰਮ ਕਰਨਗੇ।
ਕਲੈਰੀਕਲ ਗਲਤੀ ਦੱਸ ਰਹੇ ਅਧਿਕਾਰੀ
ਜ਼ਿਲ੍ਹਾ ਪੰਚਾਇਤ ਦੇ ਅਧਿਕਾਰੀ ਇਸਨੂੰ ਕਲੈਰੀਕਲ ਗਲਤੀ ਦੱਸ ਰਹੇ ਹਨ ਪਰ ਹੁਕਮ 'ਚ ਗ੍ਰਾਮ ਪੰਚਾਇਤ ਜੋਬਗੜ੍ਹ ਦੇ ਸਾਬਕਾ ਸਕੱਤਰ ਲੱਲਨ ਰਾਮ ਵੈਸ਼ ਦਾ ਨਾਮ ਦੇਖਣ ਤੋਂ ਬਾਅਦ ਜ਼ਿਲਾ ਪੰਚਾਇਤ ਸਿੰਗਰੌਲੀ ਵਿੱਚ ਕਰਮਚਾਰੀਆਂ ਦੀ ਕੰਮ ਕਰਨ ਦੀ ਸ਼ੈਲੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ।


author

SATPAL

Content Editor

Related News