ਤਾਲਾਬ ਵਿਚ ਨਹਾਉਣ ਗਏ 2 ਵਿਦਿਆਰਥੀਆਂ ਦੀ ਮੌਤ, ਸਕੂਲ ਪ੍ਰਸ਼ਾਸਨ ਉੱਤੇ ਉੱਠੇ ਸਵਾਲ

Saturday, Jul 08, 2017 - 12:54 PM (IST)

ਤਾਲਾਬ ਵਿਚ ਨਹਾਉਣ ਗਏ 2 ਵਿਦਿਆਰਥੀਆਂ ਦੀ ਮੌਤ, ਸਕੂਲ ਪ੍ਰਸ਼ਾਸਨ ਉੱਤੇ ਉੱਠੇ ਸਵਾਲ

ਰਾਂਚੀ—ਪਿਰਟੋਲਾ ਪਿੰਡ ਦੇ 2 ਵਿਦਿਆਰਥੀਆਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਇਹ ਘਟਨਾ ਸਕੂਲ ਦੇ ਸਮੇਂ ਦੌਰਾਨ ਹੋਈ। ਦੋਵੇਂ ਵਿਦਿਆਰਥੀ ਆਮਿਰ ਅੰਸਾਰੀ ਅਤੇ ਮਿਸਬਾਹੁਲ ਹੱਕ ਸਕੂਲ ਤੋਂ ਥੋੜ੍ਹੀ ਦੂਰ ਸਥਿਤ ਤਾਲਾਬ 'ਚ ਨਹਾਉਣ ਗਏ। ਨਹਾਉਣ ਦੌਰਾਨ ਉਹ ਡੂੰਘੇ ਪਾਣੀ ਵਿਚ ਚਲੇ ਗਏ ਅਤੇ ਡੁੱਬ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਇਲਾਜ ਲਈ ਹਸਪਤਾਲ ਲੈ ਗਏ, ਪਰ ਉੱਥੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਘਟਨਾ ਦੇ ਬਾਅਦ ਪੂਰੇ ਪਿੰਡ 'ਚ ਮਾਤਮ ਦਾ ਮਾਹੌਲ ਹੈ। 
ਪਿੰਡ ਵਾਲਿਆਂ ਨੇ ਹਾਦਸੇ ਦਾ ਕਾਰਨ ਅਧਿਆਪਕਾਂ ਦੀ ਲਾਪਰਵਾਹੀ ਦੱਸਿਆ ਹੈ। ਸਕੂਲ ਪ੍ਰਸ਼ਾਸਨ ਨੇ ਸਕੂਲ ਦੀ ਹਾਜ਼ਰੀ ਪੁਸਤਿਕਾ 'ਚ ਹੇਰਫੇਰ ਕਰਨ ਦੀ ਵੀ ਕੋਸ਼ਿਸ਼ ਕੀਤੀ। ਗੁੱਸੇ 'ਚ ਆਏ ਪਿੰਡ ਵਾਲਿਆਂ ਨੇ ਸਕੂਲ ਨੂੰ ਘੇਰ ਕੇ ਅਧਿਆਪਕਾਂ ਨੂੰ ਬੰਧਕ ਬਣਾ ਲਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪਿੰਡ ਵਾਲਿਆਂ ਨੂੰ ਸ਼ਾਂਤ ਕਰਵਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।


Related News