ਸੰਜੇ ਰਾਊਤ ਨੂੰ ਕੋਰਟ ਨੇ ਸੁਣਵਾਈ 15 ਦਿਨ ਜੇਲ੍ਹ ਦੀ ਸਜ਼ਾ

Thursday, Sep 26, 2024 - 12:25 PM (IST)

ਮਹਾਰਾਸ਼ਟਰ- ਮੁੰਬਈ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਕਿਰੀਟ ਸੋਮਈਆ ਦੀ ਪਤਨੀ ਡਾਕਟਰ ਮੇਧਾ ਸੋਮਈਆ ਦੁਆਰਾ ਦਾਇਰ ਮਾਣਹਾਨੀ ਦੇ ਇਕ ਮਾਮਲੇ 'ਚ ਸ਼ਿਵ ਸੈਨਾ (ਯੂਬੀਟੀ) ਦੇ ਰਾਜ ਸਭਾ ਮੈਂਬਰ ਨੂੰ ਦੋਸ਼ੀ ਠਹਿਰਾਇਆ। ਅਦਾਲਤ ਨੇ ਸੰਜੇ ਰਾਊਤ ਨੂੰ 15 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ, ਨਾਲ ਹੀ 25,000 ਰੁਪਏ ਜੁਰਮਾਨਾ ਵੀ ਲਗਾਇਆ ਹੈ, ਜੋ ਰਾਊਤ ਤੋਂ ਮੁਆਵਜ਼ੇ ਵਜੋਂ ਵਸੂਲਿਆ ਜਾਵੇਗਾ।

ਇਹ ਵੀ ਪੜ੍ਹੋ : ਵੱਡਾ ਹਾਦਸਾ : 25 ਲੋਕਾਂ ਦੀ ਡੁੱਬਣ ਨਾਲ ਹੋਈ ਮੌਤ

ਰਾਊਤ ਨੂੰ ਭਾਰਤੀ ਦੰਡਾਵਲੀ ਦੀ ਧਾਰਾ 500 ਤਹਿਤ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮੁੰਬਈ ਦੇ ਰੂਈਆ ਕਾਲਜ 'ਚ ਆਰਗੈਨਿਕ ਕੈਮਿਸਟਰੀ ਦੀ ਪ੍ਰੋਫੈਸਰ ਮੇਧਾ ਨੇ ਰਾਊਤ ਵਿਰੁੱਧ ਧਾਰਾ 499 (ਕਿਸੇ ਤਰ੍ਹਾਂ ਦਾ ਦੋਸ਼ ਲਗਾਉਣਾ ਜਾਂ ਪ੍ਰਕਾਸ਼ਿਤ ਕਰਨਾ) ਅਤੇ 500 (ਮਾਣਹਾਨੀ) ਦੇ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਰਾਊਤ ਨੇ ਉਨ੍ਹਾਂ 'ਤੇ ਅਤੇ ਉਨ੍ਹਾਂ ਦੇ ਐੱਨ.ਜੀ.ਓ. ਯੁਵਾ ਅਦਾਰੇ 'ਤੇ 100 ਕਰੋੜ ਰੁਪਏ ਦੇ ਟਾਇਲਟ ਘਪਲੇ ਦਾ ਦੋਸ਼ ਲਗਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News