ਪਾਕਿਸਤਾਨ: ਸੜਕ ਹਾਦਸੇ ''ਚ 2 ਲੋਕਾਂ ਦੀ ਮੌਤ, 15 ਜ਼ਖ਼ਮੀ
Monday, Dec 09, 2024 - 04:40 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਸੋਮਵਾਰ ਸਵੇਰੇ ਇਕ ਸੜਕ ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਬਚਾਅ ਟੀਮ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਰੈਸਕਿਊ 1122 ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਸੂਬੇ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਇੱਕ ਯਾਤਰੀ ਵੈਨ ਤੇਜ਼ ਰਫਤਾਰ ਕਾਰਨ ਪਲਟ ਗਈ।
ਇਹ ਵੀ ਪੜ੍ਹੋ: ਹਵਾ 'ਚ ਟਕਰਾਏ ਫੌਜ ਦੇ 2 ਹੈਲੀਕਾਪਟਰ, 5 ਜਵਾਨਾਂ ਦੀ ਮੌਤ
ਇਕ ਨਿਊਜ਼ ਏਜੰਸੀ ਨੇ ਬਿਆਨ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਵੈਨ ਦੇ ਡਰਾਈਵਰ ਨੇ ਜ਼ਿਲ੍ਹੇ ਦੇ ਮੁੱਖ ਮਾਰਗ 'ਤੇ ਮੋੜ ਕਟਦੇ ਸਮੇਂ ਵਾਹਨ ਦਾ ਕੰਟਰੋਲ ਗੁਆ ਦਿੱਤਾ। ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚੀਆਂ ਅਤੇ ਲਾਸ਼ਾਂ ਅਤੇ ਜ਼ਖਮੀ ਯਾਤਰੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਪਾਕਿਸਤਾਨ ਵਿੱਚ ਸੜਕ ਹਾਦਸੇ ਚਿੰਤਾਜਨਕ ਮੁੱਦਾ ਹੈ। ਲਾਪਰਵਾਹੀ ਨਾਲ ਡਰਾਈਵਿੰਗ, ਸੜਕਾਂ ਦੀ ਮਾੜੀ ਸਥਿਤੀ ਅਤੇ ਵਾਹਨਾਂ ਦੀ ਸਹੀ ਸਾਂਭ-ਸੰਭਾਲ ਦੀ ਘਾਟ ਹਾਦਸੇ ਦੇ ਮੁੱਖ ਕਾਰਨ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8